________________
ਲੋਕਾਂ ਨੂੰ ਮੈਂ ਫ਼ਾਰਮੂਲਾ ਦਿੱਤਾ ਹੈ, “ਐਡਜਸਟ ਐਵਰੀਵੇਅਰ’ ! ਕੜੀ ਖੱਟੀ ਬਣੀ ਤਾਂ ਸਮਝ ਲੈਣਾ ਕਿ ਦਾਦਾ ਜੀ ਨੇ ਐਡਜਸਟਮੈਂਟ ਲੈਣ ਨੂੰ, ਕਿਹਾ ਹੈ । ਫੇਰ ਥੋੜੀ ਜਿਹੀ ਕੁੜੀ ਖਾ ਲੈਣਾ। ਹਾਂ, ਅਚਾਰ ਯਾਦ ਆਵੇ, ਤਾਂ ਫਿਰ ਮੰਗਵਾ ਲੈਣਾ ਕਿ ਥੋੜਾ ਜਿਹਾ ਅਚਾਰ ਲੈ ਆਓ। ਪਰ ਝਗੜਾ ਨਹੀਂ, ਘਰ ਵਿਚ ਝਗੜਾ ਨਹੀਂ ਹੋਣਾ ਚਾਹੀਦਾ। ਖੁਦ ਕਿਸੇ ਜ ਮੁਸੀਬਤ ਵਿਚ ਫਸ ਜਾਓ, ਤਾਂ ਉੱਥੇ ਖੁਦ ਹੀ ਐਡਜਸਟਮੈਂਟ ਕਰ ਲਓ, ਤਾਂ ਹੀ ਸੰਸਾਰ ਸੁੰਦਰ ਲੱਗੇਗਾ।
ਨਹੀਂ ਚੰਗਾ ਲੱਗੇ, ਫਿਰ ਵੀ ਨਿਭਾਓ ਤੁਹਾਡੇ ਨਾਲ ਵੀ ਜਿਹੜੇ ਵੀ ਡਿਸਐਡਜਸਟ ਹੋਣ ਆਉਣ, ਉਹਨਾਂ ਦੇ ਨਾਲ ਤੂੰ ਐਡਜਸਟ ਹੋ ਜਾ। ਦੈਨਿਕ ਜੀਵਨ ਵਿੱਚ ਜੇ ਸੱਸ-ਨੂੰਹ ਦੇ ਵਿਚਕਾਰ ਜਾਂ ਦਰਾਣੀ-ਜੇਠਾਣੀ ਦੇ ਵਿੱਚ ਡਿਸਐਡਜਸਟਮੈਂਟ ਹੁੰਦੀ ਹੋਵੇ, ਤਾਂ ਜਿਸਨੇ ਇਸ ਸੰਸਾਰੀ ਚੱਕਰ ਵਿੱਚੋਂ ਛੁੱਟਣਾ ਹੋਵੇ, ਤਾਂ ਉਸਨੂੰ ਐਡਜਸਟ ਹੋ ਹੀ ਜਾਣਾ ਚਾਹੀਦਾ ਹੈ। ਪਤੀ-ਪਤਨੀ ਵਿੱਚੋਂ ਜੇ ਕੋਈ ਇੱਕ ਵਿਅਕਤੀ, ਦਰਾਰ ਪਾਵੇ, ਤਾਂ ਦੂਜੇ ਨੂੰ ਜੋੜ ਲੈਣਾ ਚਾਹੀਦਾ ਹੈ, ਤਾਂ ਹੀ ਸਬੰਧ ਨਿਭੇਗਾ ਅਤੇ ਸ਼ਾਂਤੀ ਰਹੇਗੀ। ਇਸ ਰਿਲੇਟਿਵ ਸੱਚ ਵਿੱਚ ਬੇਨਤੀ ਕਰਨ, ਜ਼ਿਦ ਕਰਨ ਦੀ ਜ਼ਰਾ ਵੀ ਜ਼ਰੂਰਤ ਨਹੀਂ ਹੈ । ‘ਇਨਸਾਨ ਤਾਂ ਕੌਣ ਹੈ, ਕਿ ਜਿਹੜਾ ਐਵਰੀਵੇਅਰ ਐਡਜਸਟੇਬਲ ਹੋਵੇ।
ਸੁਧਾਰੀਏ ਜਾਂ ਐਡਜਸਟ ਹੋ ਜਾਈਏ ? ਹਰ ਗੱਲ ਵਿੱਚ ਅਸੀਂ ਸਾਹਮਣੇ ਵਾਲੇ ਦੇ ਨਾਲ ਐਡਜਸਟ ਹੋ ਜਾਏ ਤਾਂ ਕਿੰਨਾ ਸੌਖਾ ਹੋ ਜਾਵੇ ! ਅਸੀਂ ਨਾਲ ਕੀ ਲੈ ਜਾਣਾ ਹੈ ? ਕੋਈ ਕਹੇ ਕਿ, 'ਭਰਾਵਾ, ਘਰਵਾਲੀ ਨੂੰ ਸਿੱਧਾ ਕਰ ਦਿਓ। ਓਏ, ਉਸਨੂੰ ਸਿੱਧੀ ਕਰਨ ਜਾਵੇਂਗਾ, ਤਾਂ ਤੂੰ ਟੇਢਾ ਹੋ ਜਾਵੇਗਾ । ਇਸ ਲਈ ਵਾਈਫ ਨੂੰ ਸਿੱਧੀ ਕਰਨ ਨਾ ਬੈਠਣਾ, ਜਿਵੇਂ ਵੀ ਹੋਵੇ ਉਸਨੂੰ ਕਰੈਕਟ ਕਹਿਣਾ । ਤੁਹਾਡਾ ਉਸਦੇ ਨਾਲ ਹਮੇਸ਼ਾਂ ਦਾ ਸਾਥ ਹੋਵੇ ਤਾਂ ਹੋਰ ਗੱਲ ਹੈ, ਇਹ ਤਾਂ ਇੱਕ ਜਨਮ ਦੇ ਬਾਅਦ, ਫਿਰ ਕੀ ਪਤਾ ਕਿੱਥੇ ਗੁਆਚ ਜਾਣਗੇ । ਦੋਹਾਂ ਦੇ ਮਰਨ ਦਾ ਸਮਾਂ (ਮਰਣ ਕਾਲ) ਅਲੱਗ, ਦੋਹਾਂ ਦੇ ਕਰਮ ਅਲੱਗ ! ਕੁਝ ਲੈਣਾ ਵੀ ਨਹੀਂ ਦੇਣਾ ਵੀ ਨਹੀਂ ! ਇੱਥੋਂ ਉਹ ਕਿਸਦੇ
38