________________
ਦਾਦਾ ਸ੍ਰੀ : ਤਾਂ ਕੀ ਸਿੱਖਿਆ ਉੱਥੇ ? ਭਾਸ਼ਾ ! ਇਸ ਅੰਗਰੇਜ਼ੀ ਭਾਸ਼ਾ ਦੇ ਲਈ ਦਸ ਸਾਲ ਕੱਢੇ ਤਾਂ ਇੱਥੇ ਮੇਰੇ ਕੋਲ ਤਾਂ ਛੇ ਮਹੀਨੇ ਕਹਿੰਦਾ ਹਾਂ । ਛੇ ਮਹੀਨੇ ਜੇ ਮੇਰੇ ਪਿੱਛੇ ਘੁੰਮੋਗੇ ਨਾ ਤਾਂ ਕੰਮ ਹੋ ਜਾਏਗਾ।
ਨਿਸ਼ਚੈ ਸਟਰਾਂਗ ਤਾਂ ਅੰਤਰਾਯ ਬ੍ਰੇਕ ਪ੍ਰਸ਼ਨ ਕਰਤਾ : ਬਾਹਰ ਦੇ ਪ੍ਰੋਗਰਾਮ ਬਣ ਗਏ ਹਨ, ਇਸ ਲਈ ਆਉਣ ਵਿੱਚ ਪ੍ਰੇਸ਼ਾਨੀ ਹੋਵੇਗੀ।
ਦਾਦਾ ਸ੍ਰੀ : ਉਹ ਤਾਂ ਜੇ ਤੁਹਾਡਾ ਭਾਵ ਸਟਰਾਂਗ ਹੋਵੇਗਾ ਤਾਂ ਉਹ ਟੁੱਟ ਜਾਵੇਗਾ । ਅੰਦਰ ਆਪਣਾ ਭਾਵ ਸਟਰਾਂਗ ਹੈ ਜਾਂ ਢਿੱਲਾ ਹੈ ਉਹ ਦੇਖ ਲੈਣਾ ਹੈ।
ਗਾਰੰਟੀ ਸਤਿਸੰਗ ਤੋਂ, ਸੰਸਾਰ ਦੇ ਮੁਨਾਫ਼ੇ ਦੀ ਮੇਰੇ ਕੋਲ ਸਾਰੇ ਵਪਾਰੀ ਆਉਂਦੇ ਹਨ ਨਾ, ਅਤੇ ਉਹ ਵੀ ਇਹੋ ਜਿਹੇ, ਕਿ ਜੋ ਦੁਕਾਨ ਉੱਤੇ ਇੱਕ ਘੰਟਾ ਦੇਰ ਨਾਲ ਜਾਣ ਤਾਂ ਪੰਜ ਸੌ ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਵੇ ਇਹੋ ਜਿਹੇ । ਉਹਨਾਂ ਨੂੰ ਮੈਂ ਕਿਹਾ, “ਇੱਥੇ ਆਓਗੇ ਉਨੇ ਸਮੇਂ ਨੁਕਸਾਨ ਨਹੀਂ ਹੋਏਗਾ ਅਤੇ ਜੇ ਵਿੱਚਕਾਰ ਰਸਤੇ ਵਿੱਚ ਅੱਧਾ ਘੰਟਾ ਕਿਸੇ ਦੁਕਾਨ ਤੇ ਖੜੇ ਰਹੋਗੇ ਤਾਂ ਤੁਹਾਨੂੰ ਨੁਕਸਾਨ ਹੋਏਗਾ। ਇੱਥੇ ਆਓਗੇ ਤਾਂ ਜੋਖਿਮਦਾਰੀ ਮੇਰੀ, ਕਿਉਂਕਿ ਇਸ ਵਿੱਚ ਮੈਨੂੰ ਕੋਈ ਲੈਣਾ-ਦੇਣਾ ਨਹੀਂ ਹੈ । ਭਾਵ ਤੁਸੀਂ ਇੱਥੇ ਆਪਣੀ ਆਤਮਾ ਦੇ ਲਈ ਆਏ ਇਸ ਲਈ ਕਹਿੰਦਾ ਹਾਂ ਸਾਰਿਆਂ ਨੂੰ, ਤੁਹਾਨੂੰ ਨੁਕਸਾਨ ਨਹੀਂ ਹੋਏਗਾ, ਕਿਸੇ ਵੀ ਤਰ੍ਹਾਂ ਦਾ, ਇੱਥੇ ਆਓਗੇ ਤਾਂ।
ਦਾਦਾ ਦੇ ਸਤਿਸੰਗ ਦੀ ਅਲੌਕਿਕਤਾ ਜੇ ਕਰਮ ਦਾ ਉਦੈ ਬਹੁਤ ਭਾਰੀ ਆਵੇ ਤਾਂ ਤੁਹਾਨੂੰ ਸਮਝ ਲੈਣਾ ਹੈ ਕਿ ਇਹ ਉਦੈ ਭਾਰੀ ਹੈ ਇਸ ਲਈ ਸ਼ਾਂਤ ਰਹਿਣਾ ਹੈ ਅਤੇ ਫਿਰ ਉਸਨੂੰ ਠੰਡਾ ਕਰਕੇ ਸਤਿਸੰਗ ਵਿੱਚ ਹੀ ਬੈਠੇ ਰਹਿਣਾ । ਇਸ ਤਰ੍ਹਾਂ ਹੀ ਚਲਦਾ ਰਹੇਗਾ । ਕਿਸ-ਕਿਸ ਤਰ੍ਹਾਂ ਦੇ ਕਰਮਾਂ ਦੇ ਉਦੈ ਆਉਣ, ਉਹ ਕਿਹਾ ਨਹੀਂ ਜਾ ਸਕਦਾ।
ਪ੍ਰਸ਼ਨ ਕਰਤਾ : ਜਾਗ੍ਰਤੀ ਵਿਸ਼ੇਸ਼ ਰੂਪ ਨਾਲ ਵਧੇ, ਉਸਦਾ ਕੀ ਉਪਾਅ ਹੈ ? ਦਾਦਾ ਸ੍ਰੀ : ਉਹ ਤਾਂ ਸਤਿਸੰਗ ਵਿੱਚ ਆਉਂਦੇ ਰਹਿਣਾ, ਓਹੀ ਹੈ।
30