________________
ਹੈ ਪਰ ਵਾਪਿਸ ਉਠ ਜਾਂਦੀ ਹੈ ਅਤੇ ਪ੍ਰਤੀਤੀ ਨਹੀਂ ਉੱਠਦੀ। ਸ਼ਰਧਾ ਬਦਲ ਜਾਂਦੀ ਹੈ, ਪਰ ਪ੍ਰਤੀਤੀ ਨਹੀਂ ਬਦਲਦੀ।
ਇਹ ਪ੍ਰਤੀਤੀ ਭਾਵ ਮੰਨ ਲਵੋ ਅਸੀਂ ਇੱਥੇ ਇਹ ਲੱਕੜੀ ਰੱਖੀ ਹੁਣ ਉਸ ਉੱਤੇ ਬਹੁਤ ਦਬਾਅ ਆਵੇ ਤਾਂ ਉਹ ਇਸ ਤਰ੍ਹਾਂ ਟੇਢੀ ਹੋ ਜਾਵੇਗੀ ਪਰ ਆਪਣੀ ਜਗ੍ਹਾ ਨਹੀਂ ਛੱਡੇਗੀ। ਭਾਵੇਂ ਕਿੰਨੇ ਹੀ ਕਰਮਾਂ ਦਾ ਉਦੈ ਆਵੇ, ਖਰਾਬ ਉਦੈ ਆਵੇ ਪਰ ਆਪਣੀ ਜਗ੍ਹਾ ਨਹੀਂ ਛੱਡੇਗੀ। ‘ਮੈਂ ਸ਼ੁੱਧ ਆਤਮਾ ਹਾਂ’ ਉਹ ਗਾਇਬ ਨਹੀਂ ਹੋਵੇਗਾ।
ਅਨੁਭਵ, ਲਕਸ਼ ਅਤੇ ਪ੍ਰਤੀਤੀ ਇਹ ਤਿੰਨੋ ਰਹਿਣਗੇ । ਪ੍ਰਤੀਤੀ ਹਮੇਸ਼ਾ ਦੇ ਲਈ ਰਹੇਗੀ| ਲਕਸ਼ ਤਾਂ ਕਦੇ-ਕਦੇ ਰਹੇਗਾ | ਵਪਾਰ ਵਿੱਚ ਜਾਂ ਕਿਸੇ ਕੰਮ ਵਿੱਚ ਲੱਗੇ ਕਿ ਫਿਰ ਤੋਂ ਲਕਸ਼ ਖੁੰਝ (ਭੁੱਲ) ਜਾਈਏ ਅਤੇ ਕੰਮ ਖਤਮ ਹੋਣ ਤੇ ਫਿਰ ਤੋਂ ਲਕਸ਼ ਵਿੱਚ ਆ ਜਾਈਏ । ਅਤੇ ਅਨੁਭਵ ਤਾਂ ਕਦੋਂ ਹੋਏਗਾ, ਕਿ ਜਦੋਂ ਕੰਮ ਤੋਂ, ਸਭ ਤੋਂ ਵਿਹਲੇ ਹੋ ਕੇ ਇੱਕਲੇ ਬੈਠੇ ਹੋਈਏ ਤਾਂ ਅਨੁਭਵ ਦਾ ਸੁਆਦ ਆਏਗਾ| ਜਦ ਕਿ ਅਨੁਭਵ ਤਾਂ ਵੱਧਦਾ ਹੀ ਰਹਿੰਦਾ ਹੈ।
ਅਨੁਭਵ, ਲਕਸ਼ ਅਤੇ ਪ੍ਰਤੀਤੀ। ਪ੍ਰਤੀਤੀ ਮੁੱਖ ਹੈ, ਉਹ ਆਧਾਰ ਹੈ। ਉਹ ਆਧਾਰ ਬਣਨ ਤੋਂ ਬਾਅਦ ਲਕਸ਼ ਉਤਪੰਨ ਹੁੰਦਾ ਹੈ। ਉਸ ਤੋਂ ਬਾਅਦ ‘ਮੈਂ ਸ਼ੁੱਧ ਆਤਮਾ ਹਾਂ' ਇਹ ਨਿਰੰਤਰ ਲਕਸ਼ ਵਿੱਚ ਰਹਿੰਦਾ ਹੀ ਹੈ ਅਤੇ ਜਦੋਂ ਆਰਾਮ ਨਾਲ ਬੈਠੇ ਹੋਈਏ ਅਤੇ ਗਿਆਤਾ-ਦ੍ਰਿਸ਼ਟਾ ਰਹੇ ਤਾਂ ਉਦੋਂ ਉਹ ਅਨੁਭਵ ਵਿੱਚ ਆਉਂਦਾ ਹੈ।
13. ਪ੍ਰਤੱਖ ਸਤਿਸੰਗ ਦਾ ਮਹੱਤਵ
ਉਲਝਣਾਂ ਦੇ ਹੱਲ ਲਈ ਸਤਿਸੰਗ ਦੀ ਲੋੜ
ਇਸ ‘ਅਕ੍ਰਮ ਵਿਗਿਆਨ’ ਦੇ ਮਾਧਿਅਮ ਨਾਲ ਤੁਹਾਨੂੰ ਵੀ ਆਤਮਾ ਦੀ ਪਹਿਚਾਣ ਹੀ ਪ੍ਰਾਪਤ ਹੋਈ ਹੈ। ਪਰ ਉਹ ਤੁਹਾਨੂੰ ਆਸਾਨੀ ਨਾਲ ਪ੍ਰਾਪਤ ਹੋ ਗਈ ਹੈ, ਇਸ ਲਈ ਤੁਹਾਨੂੰ ਖੁਦ ਨੂੰ ਲਾਭ ਹੁੰਦਾ ਹੈ, ਤਰੱਕੀ ਕੀਤੀ ਜਾ ਸਕਦੀ ਹੈ। ਵਿਸ਼ੇਸ਼ ਰੂਪ ਵਿੱਚ ‘ਗਿਆਨੀ’ ਦੇ ਪਰਿਚੈ ਵਿੱਚ ਰਹਿ ਕੇ ਸਮਝ ਲੈਣਾ ਹੈ।
ਇਹ ਗਿਆਨ ਬਰੀਕੀ ਨਾਲ ਸਮਝਣਾ ਪਏਗਾ। ਕਿਉਂਕਿ ਇਹ ਗਿਆਨ ਘੰਟੇ ਵਿੱਚ ਦਿੱਤਾ ਗਿਆ ਹੈ। ਕਿੰਨਾ ਵੱਡਾ ਗਿਆਨ ! ਜੋ ਇੱਕ ਕਰੋੜ ਸਾਲ ਵਿੱਚ ਨਹੀਂ ਹੋ ਸਕਿਆ
28