________________
36
ਸੇਵਾ-ਪਰੋਪਕਾਰ
ਗਿਆ ਸੀ, ਓਨੀ ਸੇਵਾ ਹੋਈ ਸੀ। ਫਿਰ ਹਿਸਾਬ ਮਿਲ ਗਿਆ ਕਿ ਇਹੋ ਜਿਹੇ ਤਾਂ ਕਿੰਨੇ ਪਿਤਾ ਜੀ ਹੋ ਗਏ, ਹੁਣ ਕੀ ਕਰਾਂਗੇ ? ਤਦ ਜਵਾਬ ਆਇਆ, 'ਜੋ ਹਨ, ਉਹਨਾਂ ਦੀ ਸੇਵਾ ਕਰ। ਫਿਰ ਜੋ ਚਲੇ ਗਏ, ਉਹ ਗੋਨ (ਗਏ) । ਪਰ ਹੁਣ ਤਾਂ ਜੋ ਹਨ, ਉਹਨਾਂ ਦੀ ਸੇਵਾ ਕਰ, ਨਹੀਂ ਹਨ, ਉਹਨਾਂ ਦੀ ਚਿੰਤਾ ਨਾ ਕਰ। ਬਹੁਤ ਸਾਰੇ ਹੋ ਗਏ | ਭੁੱਲ ਗਏ ਉੱਥੋਂ ਦੀ ਫਿਰ ਤੋਂ ਗਿਣੋ | ਮਾਂ-ਬਾਪ ਦੀ ਸੇਵਾ, ਉਹ ਪ੍ਰਤੱਖ ਮੁਨਾਫ਼ਾ ਹੈ। ਭਗਵਾਨ ਦਿੱਖਦੇ ਨਹੀਂ, ਇਹ ਤਾਂ ਦਿੱਖਦੇ ਹਨ
। ਭਗਵਾਨ ਤਾਂ ਕਿੱਥੇ ਦਿੱਖਦੇ ਹਨ ? ਅਤੇ ਮਾਂ-ਬਾਪ ਤਾਂ ਦਿੱਖਦੇ ਹਨ।
ਖਰੀ ਜ਼ਰੂਰਤ, ਬਜ਼ੁਰਗਾਂ ਨੂੰ ਸੇਵਾ ਦੀ
ਅਜਕੱਲ ਤਾਂ ਜੇ ਕੋਈ ਜ਼ਿਆਦਾ ਤੋਂ ਜ਼ਿਆਦਾ ਦੁਖੀ ਹੋਣਗੇ ਤਾਂ ਉਹ ਤਾਂ ਸੱਠਪੈਂਹਠ ਸਾਲ ਦੀ ਉਮਰ ਦੇ ਬਜ਼ੁਰਗ ਲੋਕ ਬਹੁਤ ਦੁਖੀ ਹਨ। ਪਰ ਉਹ ਕਿਸਨੂੰ ਕਹਿਣ ਬੱਚੇ ਸੁਣਦੇ ਨਹੀਂ ਹਨ। ਪੈਬੰਧ (ਜੋੜ) ਬਹੁਤ ਹੋ ਗਏ ਹਨ, ਪੁਰਾਣਾ ਜ਼ਮਾਨਾ ਅਤੇ ਨਵਾਂ ਜ਼ਮਾਨਾ | ਬੁੱਢਾ ਪੁਰਾਣੇ ਜ਼ਮਾਨੇ ਨੂੰ ਛੱਡਦਾ ਨਹੀਂ ਹੈ। ਮਾਰ ਖਾਏ, ਫਿਰ ਵੀ ਨਹੀਂ ਛੱਡਦਾ। ਪ੍ਰਸ਼ਨ ਕਰਤਾ : ਪੈਂਹਠ ਸਾਲ ਵਿੱਚ ਹਰ ਇੱਕ ਦੀ ਇਹੋ ਹਾਲਤ ਰਹਿੰਦੀ ਹੈ ਨਾ ! ਦਾਦਾ ਸ੍ਰੀ : ਹਾਂ, ਓਦਾਂ ਦੀ ਓਦਾਂ ਹਾਲਤ। ਓਹੀ ਦਾ ਉਹੀ ਹਾਲ। ਇਸ ਲਈ ਅਸਲ ਵਿੱਚ ਕਰਨ ਜਿਹਾ ਕੀ ਹੈ ਇਸ ਜ਼ਮਾਨੇ ਵਿੱਚ ? ਕਿ ਕਿਸੇ ਜਗ੍ਹਾ ਇਹੋ ਜਿਹੇ ਬਜ਼ੁਰਗਾਂ ਦੇ ਲਈ ਜੇ ਰਹਿਣ ਦੀ ਥਾਂ ਬਣਾਈ ਹੋਵੇ ਤਾਂ ਬਹੁਤ ਚੰਗਾ । ਇਸ ਲਈ ਅਸੀਂ ਸੋਚਿਆ ਸੀ। ਮੈਂ ਕਿਹਾ, ਇਹੋ ਜਿਹਾ ਕੁਝ ਕੀਤਾ ਹੋਵੇ, ਤਾਂ ਪਹਿਲਾਂ ਇਹ ਗਿਆਨ ਦੇ ਦੇਈਏ। ਫਿਰ ਉਹਨਾਂ ਦੇ ਖਾਣਪੀ ਦੀ ਵਿਵਸਥਾ ਤਾਂ ਇੱਥੇ ਅਸੀਂ ਪਬਲਿਕ ਨੂੰ ਅਤੇ ਹੋਰ ਸਮਾਜਿਕ ਸੰਸਥਾ ਨੂੰ ਸੌਂਪ ਦੇਈਏ ਤਾਂ ਚੱਲੇ। ਪਰ ਇਹ ਗਿਆਨ ਦਿੱਤਾ ਹੋਇਆ ਹੋਵੇ ਤਾਂ ਦਰਸ਼ਨ ਕਰਦੇ ਰਹੀਏ ਤਾਂ ਵੀ ਕੰਮ ਚੱਲਦਾ ਰਹੇ। ਇਹ ਗਿਆਨ ਦਿੱਤਾ ਹੋਵੇ ਤਾਂ ਸ਼ਾਂਤੀ ਰਹੇ ਬੇਚਾਰਿਆਂ ਨੂੰ, ਨਹੀਂ ਤਾਂ ਕਿਸ ਅਧਾਰ ਤੇ ਸ਼ਾਂਤੀ ਰਹੇ ? ਤੁਹਾਨੂੰ ਕਿੰਝ ਲਗਦਾ ਹੈ ?
ਪ੍ਰਸ਼ਨ ਕਰਤਾ : ਹਾਂ, ਠੀਕ ਹੈ।
ਦਾਦਾ ਸ੍ਰੀ : ਪਸੰਦ ਆਏ ਇਹੋ ਜਿਹੀ ਗੱਲ ਹੈ ਕਿ ਨਹੀਂ ?