________________
25
ਸੇਵਾ-ਪਰੋਪਕਾਰ
ਲੱਛਮੀ ਦੇ ਉਦੇਸ਼ ਨਾਲ ਹੀ ਲੱਛਮੀ ਦਾ ਪ੍ਰੋਡਕਸ਼ਨ ਕਰਦੇ ਹਨ, ਇਸ ਲਈ ਲੱਛਮੀ ਆਉਂਦੀ ਨਹੀਂ। ਇਸ ਲਈ ਅਸੀਂ ਤੁਹਾਨੂੰ ਉਦੇਸ਼ ਦਸਦੇ ਹਾਂ ਕਿ ਇਹ ਉਦੇਸ਼ ਰੱਖੋ, 'ਨਿਰੰਤਰ ਸੇਵਾ ਭਾਵ', ਤਾਂ ਬਾਇ ਪ੍ਰੋਡਕਟ ਆਪਣੇ ਆਪ ਆਉਂਦਾ ਹੀ ਰਹੇਗਾ | ਜਿਵੇਂ ਬਾਇ ਪ੍ਰੋਡਕਟ ਦੇ ਲਈ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਖਰਚਾ ਨਹੀਂ ਕਰਨਾ ਪੈਂਦਾ, ਉਹ ਟ੍ਰੀ ਆਫ਼ ਕਾੱਸਟ ਹੁੰਦਾ ਹੈ, ਉਸ ਤਰ੍ਹਾਂ ਹੀ ਇਹ ਲੱਛਮੀ ਵੀ ਫ੍ਰੀ ਆਫ਼ ਕਾੱਸਟ ਮਿਲਦੀ ਹੈ। ਤੁਹਾਨੂੰ ਇਹੋ ਜਿਹੀ ਲੱਛਮੀ ਚਾਹੀਦੀ ਹੈ ਕਿ ਆਨ (ਦਲਾਲੀ ਦਾ ਪੈਸਾ) ਦਾ ਪੈਸਾ ਚਾਹੀਦਾ ਹੈ ? ਆਨ ਦਾ ਪੈਸਾ ਨਹੀਂ ਚਾਹੀਦਾ ? ਤਾਂ ਠੀਕ ਹੈ ! ਇਹ ਟ੍ਰੀ ਆਫ਼ ਕਾਸਟ ਮਿਲੇ, ਉਹ ਕਿੰਨਾ ਚੰਗਾ !
ਇਸ ਲਈ ਸੇਵਾ ਭਾਵ ਨਿਸ਼ਚਿਤ ਕਰੋ, ਮਨੁੱਖੀ ਸੇਵਾ। ਕਿਉਂਕਿ 'ਅਸੀਂ ਹਸਪਤਾਲ ਖੋਲਿਆ ਅਰਥਾਤ ਅਸੀਂ ਜੋ ਵਿਦਿਆ (ਪੜ੍ਹਾਈ) ਜਾਣਦੇ ਹਾਂ, ਉਸ ਵਿਦਿਆ ਦਾ ਸੇਵਾ ਭਾਵ ਲਈ ਵਰਤੋਂ ਕਰਨਾ, ਇਹੀ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਉਸਦੇ ਸਿੱਟੇ ਵਜੋਂ ਦੂਜੀਆਂ ਚੀਜ਼ਾਂ ਤਾਂ ਫ੍ਰੀ ਆਫ਼ ਕਾੱਸਟ ਮਿਲਦੀਆਂ ਰਹਿਣਗੀਆਂ ਅਤੇ ਲੱਛਮੀ ਦੀ ਤਾਂ ਫਿਰ ਕਦੇ ਕਮੀ ਹੀ ਨਹੀਂ ਰਹੇਗੀ, ਅਤੇ ਜੋ ਕੇਵਲ ਲੱਛਮੀ ਦੇ ਲਈ ਹੀ ਕਰਨ ਗਏ, ਉਹਨਾਂ ਨੂੰ ਘਾਟਾ ਹੋਇਆ। ਹਾਂ, ਲੱਛਮੀ ਦੇ ਲਈ ਹੀ ਕਾਰਖਾਨਾ ਬਣਾਇਆ ਤਾਂ ਬਾਇ ਪ੍ਰੋਡਕਟ ਤਾਂ ਰਿਹਾ ਹੀ ਨਹੀਂ ਨਾ ! ਕਿਉਂਕਿ ਲੱਛਮੀ ਹੀ ਬਾਇ ਪ੍ਰੋਡਕਟ ਹੈ, ਬਾਇ ਪ੍ਰੋਡਕਸ਼ਨ ਦੀ ! ਇਸ ਲਈ ਅਸੀਂ ਪ੍ਰੋਡਕਸ਼ਨ ਤੈਅ ਕਰਨਾ ਹੈ, ਫਿਰ ਬਾਇ ਪ੍ਰੋਡਕਟ ਟ੍ਰੀ ਆਫ਼ ਕਾੱਸਟ ਮਿਲਦਾ ਰਹੇਗਾ। ਜਗਤ ਕਲਿਆਣ, ਉਹੀ ਪ੍ਰੋਡਕਸ਼ਨ
ਆਤਮਾ ਪ੍ਰਾਪਤ ਕਰਨ ਦੇ ਲਈ ਜੋ ਕੀਤਾ ਜਾਂਦਾ ਹੈ, ਉਹ ਪ੍ਰੋਡਕਸ਼ਨ ਹੈ ਅਤੇ ਉਸਦੇ ਕਾਰਨ ਬਾਇ ਪ੍ਰੋਡਕਟ ਮਿਲਦਾ ਹੈ ਅਤੇ ਅਤੇ ਸੰਸਾਰ ਦੀਆਂ ਸਾਰੀਆਂ ਜ਼ਰੂਰਤਾਂ ਪ੍ਰਾਪਤ ਹੁੰਦੀਆਂ ਹਨ। ਮੈਂ ਆਪਣਾ ਇੱਕ ਹੀ ਤਰ੍ਹਾਂ ਦਾ ਪ੍ਰੋਡਕਸ਼ਨ ਰੱਖਦਾ ਹਾਂ, 'ਜਗਤ ਪਰਮ ਸ਼ਾਂਤੀ ਪ੍ਰਾਪਤ ਕਰੇ ਅਤੇ ਕਿੰਨੇ ਹੀ ਮੋਕਸ਼ ਪ੍ਰਾਪਤ ਕਰਨ । ਇਹ ਮੇਰਾ ਪ੍ਰੋਡਕਸ਼ਨ ਅਤੇ ਉਸਦਾ ਬਾਇ ਪ੍ਰੋਡਕਟ ਮੈਨੂੰ ਮਿਲਦਾ ਹੀ ਰਹਿੰਦਾ ਹੈ। ਇਹ ਚਾਹ-ਪਾਣੀ ਸਾਨੂੰ, ਤੁਹਾਡੇ ਤੋਂ ਕੁਝ ਵੱਖਰੀ ਤਰ੍ਹਾਂ ਦੇ ਮਿਲਦੇ ਹਨ। ਉਸਦਾ ਕੀ ਕਾਰਨ ਹੈ ? ਤੁਹਾਡੀ ਤੁਲਣਾ ਵਿੱਚ ਮੇਰਾ ਪ੍ਰੋਡਕਸ਼ਨ ਉੱਚੇ ਸਤਰ ਦਾ ਹੈ। ਇੰਝ ਹੈ ਤੁਹਾਡਾ ਪ੍ਰੋਡਕਸ਼ਨ ਉੱਚੇ ਸਤਰ ਦਾ ਹੋਵੇ, ਤਾਂ ਬਾਇ