________________
ਸੇਵਾ-ਪਰੋਪਕਾਰ
23
ਪ੍ਰਸ਼ਨ ਕਰਤਾ : ਥੋੜੇ, ਕੁਝ ਦੀ ਹੀ ਹੁੰਦੀ ਹੈ, ਸਾਰਿਆਂ ਦੀ ਨਹੀਂ ਹੁੰਦੀ।
ਦਾਦਾ ਸ੍ਰੀ : ਮਨੁੱਖ ਦੇ ਹੱਥ ਸੱਤਾ ਨਹੀਂ ਹੈ ਉਹ | ਜਿੱਥੇ ਸੱਤਾ ਨਹੀਂ ਹੈ, ਉੱਥੇ ਐਂਵੇ ਰੌਲਾ ਪਾਈਏ, ਉਸਦਾ ਫ਼ਾਇਦਾ ਕੀ ਹੈ ? ਮੀਨਿੰਗਲੈੱਸ !
ਪ੍ਰਸ਼ਨ ਕਰਤਾ : ਜਦੋਂ ਤੱਕ ਉਸਦੀ ਕੋਈ ਕਾਮਨਾ ਹੈ, ਤਦ ਤੱਕ ਅਧਿਆਤਮ ਵਿੱਚ ਕਿਸ ਤਰ੍ਹਾਂ ਜਾ ਸਕਾਂਗੇ ?
ਦਾਦਾ ਸ੍ਰੀ : ਹਾਂ, ਕਾਮਨਾ ਹੁੰਦੀ ਹੈ, ਉਹ ਠੀਕ ਹੈ । ਕਾਮਨਾ ਹੁੰਦੀ ਹੈ, ਪਰ ਸਾਡੇ ਹੱਥ ਵਿੱਚ ਸੱਤਾ ਨਹੀਂ ਹੈ ਉਹ
ਪ੍ਰਸ਼ਨ ਕਰਤਾ : ਉਹ ਕਾਮਨਾ ਕਿਸ ਤਰ੍ਹਾਂ ਮਿਟੇ ?
ਦਾਦਾ ਸ੍ਰੀ : ਉਸਦੀ ਕਾਮਨਾ ਦੇ ਲਈ ਇਸ ਤਰ੍ਹਾਂ ਸਭ ਆਉਂਦਾ ਹੈ ਫਿਰ। ਤੁਹਾਨੂੰ ਬਹੁਤ ਉਸਦੀ ਮੱਥਾਪੱਚੀ ਨਹੀਂ ਕਰਨੀ ਹੈ। ਅਧਿਆਤਮਿਕ ਕਰਦੇ ਰਹੇ। ਇਹ ਭੌਤਿਕ ਸੰਪੰਨਤਾ ਤਾਂ ਬਾਇ ਪ੍ਰੋਡਕਟ ਹੈ। ਤੁਸੀਂ ਅਧਿਆਤਮਿਕ ਪ੍ਰੋਡਕਸ਼ਨ ਸ਼ੁਰੂ ਕਰੋ ਤਾਂ ਇਸ ਦਿਸ਼ਾ ਵਿੱਚ ਜਾਵੋ ਅਤੇ ਅਧਿਆਤਮਿਕ ਪ੍ਰੋਡਕਸ਼ਨ ਸ਼ੁਰੂ ਕਰੋ ਤਾਂ ਭੌਤਿਕ ਸੰਪੰਨਤਾਵਾਂ, ਬਾਇ ਪ੍ਰੋਡਕਟ, ਤੁਹਾਨੂੰ ਫ੍ਰੀ ਆਫ਼ ਕਾਸਟ ਮਿੱਲਣਗੀਆਂ।
ਪ੍ਰਸ਼ਨ ਕਰਤਾ : ਅਧਿਆਤਮ ਵਾਂਗ ਜਾਣਾ ਹੋਵੇ ਤਾਂ, ਕੀ ਕਹਿਣਾ ਚਾਹੁੰਦੇ ਹੋ ? ਕਿਸ ਤਰ੍ਹਾਂ ਜਾਣਾ ?
ਦਾਦਾ ਸ਼੍ਰੀ : ਨਹੀਂ, ਪਰ ਪਹਿਲਾਂ ਇਹ ਸਮਝ ਵਿੱਚ ਆਉਂਦਾ ਹੈ ਕਿ ਅਧਿਆਤਮ ਦਾ ਤੁਸੀਂ ਪ੍ਰੋਡਕਸ਼ਨ ਕਰੋ ਤਾਂ ਭੌਤਿਕ ਬਾਇ ਪ੍ਰੋਡਕਟ ਹੈ ? ਇਹ ਤੁਹਾਡੀ ਸਮਝ ਵਿੱਚ ਆਉਂਦਾ J?
ਪ੍ਰਸ਼ਨ ਕਰਤਾ : ਇਹ ਮੰਨਦਾ ਹਾਂ ਕਿ ਤੁਸੀਂ ਕਹਿੰਦੇ ਹੋ, ਉਹ ਮੇਰੀ ਸਮਝ ਵਿੱਚ ਨਹੀਂ ਆਉਂਦਾ ਹੈ।
ਦਾਦਾ ਸ੍ਰੀ : ਇਸ ਲਈ ਮੰਨੋ ਇਹ ਸਾਰਾ ਬਾਇ ਪ੍ਰੋਡਕਟ ਹੈ |