________________
ਬੇਨਤੀ ਆਤਮਗਿਆਨੀ ਸ਼੍ਰੀ ਅੰਬਾਲਾਲ ਮੁਲਜੀ ਭਾਈ ਪਟੇਲ, ਜਿਨ੍ਹਾਂ ਨੂੰ ਲੋਕ ‘ਦਾਦਾ ਭਗਵਾਨ' ਦੇ ਨਾਮ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ਼ੀ ਮੁੱਖ ਤੋ ਆਤਮਾ ਦੇ ਸੰਬੰਧੀ ਜੋ ਵਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ । “ਮੈਂ ਕੌਣ ਹਾਂ ?' ਪੁਸਤਕ ਵਿੱਚ ਆਤਮਾ, ਆਤਮ ਗਿਆਨ ਅਤੇ ਜਗਤ ਕਰਤਾ ਦੇ ਬਾਰੇ ਵਿੱਚ ਬੁਨਿਆਦੀ ਗੱਲਾਂ ਸੰਖੇਪ ਵਿੱਚ ਸੰਕਲਨ ਕੀਤੀਆਂ ਗਈਆਂ ਹਨ | ਸਮਝਦਾਰ ਇੰਨਸਾਨ ਦੇ ਪੜਦੇ ਹੀ ਆਤਮ ਸਾਖ਼ਸ਼ਾਤਕਾਰ ਦੀ ਭੂਮਿਕਾ ਨਿਸ਼ਚਿਤ ਬਣ ਜਾਂਦੀ ਹੈ, ਇਸ ਤਰ੍ਹਾਂ ਦਾ ਬਹੁਤ ਲੋਕਾਂ ਦਾ ਅਨੁਭਵ ਹੈ |
‘ਅੰਬਾਲਾਲਭਾਈ ਨੂੰ ਸਭ ‘ਦਾਦਾਜੀ ਕਹਿੰਦੇ ਸਨ | ‘ਦਾਦਾਜੀ ਯਾਮਨੀ ਪਿਤਾਸ਼ੀ ਅਤੇ ‘ਦਾਦਾ ਭਗਵਾਨ ਤਾਂ ਉਹ ਅੰਦਰ ਵਾਲੇ ਪ੍ਰਮਾਤਮਾ ਨੂੰ ਕਹਿੰਦੇ ਸਨ | ਸ਼ਰੀਰ ਭਗਵਾਨ ਨਹੀਂ ਹੋ ਸਕਦਾ, ਉਹ ਤਾਂ ਵਿਨਾਸ਼ੀ ਹੈ | ਭਗਵਾਨ ਤਾਂ ਅਵਿਨਾਸ਼ੀ ਹੈ ਅਤੇ ਉਸਨੂੰ ਉਹ ‘ਦਾਦਾ ਭਗਵਾਨ ਕਹਿੰਦੇ ਸਨ, ਜੋ ਹਰੇਕ ਜੀਵ ਦੇ ਅੰਦਰ ਹੈ |
| ਪ੍ਰਸਤੁਤ ਅਨੁਵਾਦ ਵਿੱਚ ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਸੁਣਨ ਵਾਲੇ ਨੂੰ ਏਦਾਂ ਲੱਗੇ ਕਿ ਦਾਦਾ ਜੀ ਦੀ ਹੀ ਵਾਣੀ ਸੂਈ ਜਾ ਰਹੀ ਹੈ, ਇਹੋ ਜਿਹਾ ਅਨੁਭਵ ਹੋਵੇ । ਉਹਨਾਂ ਦੀ ਹਿੰਦੀ ਦੇ ਬਾਰੇ ਵਿੱਚ ਉਹਨਾਂ ਦੇ ਹੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ “ਸਾਡੀ ਹਿੰਦੀ ਯਾਅਨੀ ਗੁਜਰਾਤੀ, ਹਿੰਦੀ ਅਤੇ ਅੰਗਰੇਜ਼ੀ ਦਾ ਮਿਕਸਚਰ ਹੈ, ਪਰ ਜਦੋਂ ‘ਟੀ’ (ਚਾਹ) ਬਣੇਗੀ, ਤਾਂ ਚੰਗੀ ਬਣੇਗੀ |" | ਗਿਆਨੀ ਦੀ ਵਾਈ ਨੂੰ ਪੰਜਾਬੀ ਭਾਸ਼ਾ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਪਰ ਦਾਦਾਸ਼ੀ ਦੇ ਆਤਮ ਗਿਆਨ ਦਾ ਸਹੀ ਭਾਵ, ਜਿਉਂ ਦਾ ਤਿਉਂ ਤਾਂ, ਤੁਹਾਨੂੰ ਗੁਜਰਾਤੀ ਭਾਸ਼ਾ ਵਿੱਚ ਹੀ ਮਿਲੇਗਾ | ਜਿਹਨਾਂ ਨੇ ਗਿਆਨ ਦੀ ਡੂੰਘਾਈ ਵਿੱਚ ਜਾਣਾ ਹੋਵੇ, ਗਿਆਨ ਦਾ ਸਹੀ ਮਰਮ ਸਮਝਣਾ ਹੋਵੇ, ਉਹ ਇਸ ਦੇ ਲਈ ਗੁਜਰਾਤੀ ਭਾਸ਼ਾ ਸਿੱਖਣ, ਇਹੋ ਜਿਹੀ ਸਾਡੀ ਬੇਨਤੀ ਹੈ ।
ਅਨੁਵਾਦ ਸੰਬੰਧੀ ਖਾਮੀਆਂ ਦੇ ਲਈ ਤੁਹਾਡੇ ਤੋਂ ਖਿਮਾ ਮੰਗਦੇ ਹਾਂ