________________
वेय
ਭੇਦ ਗਿਆਨ ਨਾਲ ਛੱਟਣ ਕਸ਼ਾਯ ਪ੍ਰਸ਼ਨ ਕਰਤਾ : ਚਾਰ ਕਸ਼ਾਯ ਨੂੰ ਜਿੱਤਣ ਦੇ ਲਈ ਕੋਈ ਪਹਿਲਾਂ ਭੂਮਿਕਾ ਤਿਆਰ ਕਰਨੀ ਜ਼ਰੂਰੀ ਹੈ ? ਜੇ ਜ਼ਰੂਰੀ ਹੋਵੇ ਤਾਂ ਉਸਦੇ ਲਈ ਕੀ ਕਰਨਾ ਚਾਹੀਦਾ ਹੈ ? ਦਾਦਾ ਸ੍ਰੀ : ਏਦਾਂ ਹੈ ਨਾ, ਜੇ ਕੋਧ-ਮਾਨ-ਮਾਇਆ-ਲੋਭ, ਇਹ ਚਾਰ ਚਲੇ ਜਾਣ ਤਾਂ ਉਹ ਭਗਵਾਨ ਬਣ ਗਿਆ ! ਭਗਵਾਨ ਨੇ ਤਾਂ ਕੀ ਕਿਹਾ ਹੈ ਕਿ “ਤੇਰਾ ਕ੍ਰੋਧ ਇਹੋ ਜਿਹਾ ਹੈ ਕਿ ਤੇਰੇ ਸਕੇ ਮਾਮੇ ਦੇ ਨਾਲ ਤੂੰ ਕ੍ਰੋਧ ਕਰਦਾ ਹੈ ਤਾਂ ਉਸਦਾ ਮਨ ਤੇਰੇ ਤੋਂ ਵੱਖ ਹੋ ਜਾਂਦਾ ਹੈ, ਸਾਰੀ ਜ਼ਿੰਦਗੀ ਦੇ ਲਈ ਵੱਖਰਾ ਹੋ ਜਾਂਦਾ ਹੈ, ਤਾਂ ਤੇਰਾ ਕ੍ਰੋਧ ਗਲਤ ਹੈ। ਉਹ ਕ੍ਰੋਧ ਜੋ ਸਾਹਮਣੇ ਵਾਲੇ ਦੇ ਮਨ ਨੂੰ ਸਾਲ-ਦੋ-ਸਾਲ ਦੇ ਲਈ ਜੁਦਾ ਕਰ ਦੇਵੇ, ਫਿਰ ਵਾਪਸ ਹੋ ਜਾਵੇ, ਉਸਨੂੰ ਅਪ੍ਰਤਯਖਾਈ ਕ੍ਰੋਧ ਕਿਹਾ ਜਾਂਦਾ ਹੈ। ਜਿਹੜਾ ਮਨ ਨੂੰ ਬਰੇਕ ਡਾਊਨ ਕਰ ਦੇਵੇ, ਉਸਨੂੰ ਆਖ਼ਰੀ ਸ਼੍ਰੇਣੀ ਦਾ ਯੂਜ਼ਨੈੱਸ ਕ੍ਰੋਧ ਕਿਹਾ ਹੈ, ਉਸਨੂੰ ਅੰਨਤਾਨੁਬੰਧੀ ਸ਼੍ਰੋਧ ਕਿਹਾ ਹੈ। ਅਤੇ ਲੋਭ ਵੀ ਇਹੋ ਜਿਹਾ, ਫਿਰ ਮਾਨ, ਉਹ ਸਾਰੇ ਇਹੋ ਜਿਹੇ ਮਜ਼ਬੂਤ ਹੁੰਦੇ ਹਨ ਕਿ ਉਹਨਾਂ ਦੇ ਜਾਣ ਦੇ ਬਾਅਦ ਵਿੱਚ ਫਿਰ ਮਨੁੱਖ ਸਹੀ ਰਾਹ ਉੱਤੇ ਆਉਂਦਾ ਹੈ ਅਤੇ ਗੁਣਸਥਾਨ ਪ੍ਰਾਪਤ ਕਰਦਾ ਹੈ, ਨਹੀਂ ਤਾਂ ਗੁਣਸਥਾਨ ਵਿੱਚ ਹੀ ਨਹੀਂ ਆਉਂਦਾ। ਕ੍ਰੋਧ-ਮਾਨਮਾਇਆ-ਲੋਭ, ਇਹ ਚਾਰ ਅਨੰਤਾ ਅਨੁਬੰਧੀ ਕਸ਼ਾਯ ਜਾਣ ਤਾਂ ਵੀ ਬਹੁਤ ਹੋ ਗਿਆ।
ਹੁਣ ਜਦੋਂ ‘ਜਿਨ ਦੀ ਗੱਲ ਸੁਣੀਏ, ਤਾਂ ਇਹ ਜਾਣਗੇ । “ਜਿਨ ਮਤਲਬ ਆਤਮ ਗਿਆਨੀ, ਉਹ ਕਿਸੇ ਵੀ ਧਰਮ ਦਾ ਆਤਮ ਗਿਆਨੀ ਹੋਵੇ, ਚਾਹੇ ਵੇਦਾਂਤ ਦੇ ਹੋਣ, ਚਾਹੇ ਜੈਨ ਦੇ, ਪਰ ਆਤਮ ਗਿਆਨੀ ਹੋਣੇ ਚਾਹੀਦੇ ਹਨ। ਉਹਨਾਂ ਤੋਂ ਸੁਣੀਏ ਤਾਂ ਸ਼ਰੋਤਾ ਬਣਦਾ ਹੈ। ਅਤੇ ਸ਼ਰੋਤਾ ਬਣ ਜਾਏ ਤਾਂ ਉਸਦੇ ਅਨੰਤਾ ਅਨੁਬੰਧੀ ਕਸ਼ਾਯ ਚਲੇ ਜਾਂਦੇ ਹਨ। ਫਿਰ ਆਪਣੇ ਆਪ ਕਸ਼ਯ ਉਪਸ਼ਮ ਹੀ ਹੁੰਦਾ ਰਹਿੰਦਾ ਹੈ।
ਹੁਣ ਦੂਜਾ ਉਪਾਅ ਇਹ ਹੈ ਕਿ ਅਸੀਂ ਉਸਨੂੰ ਭੇਦ ਗਿਆਨ ਕਰਵਾ ਦਿੰਦੇ ਹਾਂ। ਤਦ ਸਾਰੇ ਕਸ਼ਾਯ ਚਲੇ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਇਹ ਇਸ ਕਾਲ ਦਾ ਅਚੰਭਾ ਹੈ। ਇਸ ਲਈ “ਅਕ੍ਰਮ ਵਿਗਿਆਨ ਕਿਹਾ ਹੈ ਨਾ !
ਜੈ ਸੱਚਿਦਾਨੰਦ