________________
व्य
ਘਰ ਵਿੱਚ ਵਾਇਫ਼ ਉੱਤੇ ਅਸੀਂ ਕ੍ਰੋਧ ਕਰਦੇ ਹਾਂ। ਦਾਦਾ ਸ੍ਰੀ : ਇਸ ਲਈ ਤਾਂ ਜਦੋਂ ਸੌ ਲੋਕ ਬੈਠੇ ਹੋਣ ਅਤੇ ਸੁਣ ਰਹੇ ਹੋਣ, ਤਦ ਮੈਂ ਸਾਰਿਆਂ ਨੂੰ ਕਹਿੰਦਾ ਹਾਂ ਕਿ ਆਫ਼ਿਸ ਵਿੱਚ ਬਾਂਸ (ਮਾਲਿਕ) ਧਮਕਾਏ ਜਾਂ ਕੋਈ ਝਿੜਕੇ, ਤਾਂ ਉਹਨਾਂ ਸਾਰਿਆਂ ਦਾ ਕ੍ਰੋਧ ਲੋਕੀਂ ਘਰ ਵਿੱਚ ਪਤਨੀ ਉੱਤੇ ਕੱਢਦੇ ਹਨ। ਇਸ ਲਈ ਮੈਨੂੰ ਕਹਿਣਾ ਪੈਂਦਾ ਹੈ ਕਿ, ਓਏ ! ਪਤਨੀ ਨੂੰ ਕਿਉਂ ਝਿੜਕਦੇ ਹੋ, ਵਿਚਾਰੀ ਨੂੰ ! ਬਿਨਾਂ ਵਜ਼ਾ ਪਤਨੀ ਨੂੰ ਝਿੜਕਦੇ ਹੋ ! ਬਾਹਰ ਕੋਈ ਧਮਕਾਏ ਉਹਨਾਂ ਨਾਲ ਲੜੋ ਨਾ, ਇੱਥੇ ਕਿਉਂ ਲੜਦੇ ਹੋ ਵਿਚਾਰੀ ਨਾਲ ? | ਇੱਕ ਭਾਈ ਸਾਹਿਬ ਸਨ, ਉਹ ਸਾਡੇ ਜਾਣ-ਪਛਾਣ ਵਾਲੇ ਸਨ। ਉਹ ਮੈਨੂੰ ਹਮੇਸ਼ਾਂ ਕਹਿੰਦੇ ਸਨ ਕਿ, “ਸਾਹਿਬ, ਇੱਕ ਵਾਰੀਂ ਮੇਰੇ ਇੱਥੇ ਆਓ ! ਰਾਜਗੀਰੀ ਦਾ ਕੰਮ ਕਰਦਾ ਸੀ। ਇੱਕ ਵਾਰੀਂ ਮੈਂ ਉੱਥੋਂ ਦੀ ਲੰਘ ਰਿਹਾ ਸੀ ਤਾਂ ਮੈਨੂੰ ਮਿਲ ਗਿਆ ਅਤੇ ਕਹਿਣ ਲੱਗਾ, “ਮੇਰੇ ਘਰ ਚੱਲੋ ਥੋੜੀ ਦੇਰ ਦੇ ਲਈ। ਤਦ ਮੈਂ ਉਸਦੇ ਘਰ ਗਿਆ। ਉੱਥੇ ਮੈਂ ਪੁੱਛਿਆ, “ਓਏ, ਦੋ ਰੂਮ ਵਿੱਚ ਤੈਨੂੰ ਅਨੁਕੂਲ ਰਹਿੰਦਾ ਹੈ ?'' ਤਾਂ ਉਹ ਕਹਿਣ ਲੱਗਾ, “ਮੈਂ ਤਾਂ ਕਾਰੀਗਰ ਕਹਾਉਂਦਾ ਹਾਂ ਨਾ !' ਇਹ ਤਾਂ ਸਾਡੇ ਜ਼ਮਾਨੇ ਦੀ, ਚੰਗੇ ਜ਼ਮਾਨੇ ਦੀ ਗੱਲ ਕਰ ਰਿਹਾਂ ਹਾਂ। ਅਜੇ ਤਾਂ ਇੱਕ ਰੂਮ ਵਿੱਚ ਹੀ ਰਹਿਣਾ ਪੈਂਦਾ ਹੈ, ਪਰ ਚੰਗੇ ਜ਼ਮਾਨੇ ਵਿੱਚ ਵੀ ਵਿਚਾਰੇ ਦੇ ਦੋ ਹੀ ਰੂਮ ਸਨ ! ਫਿਰ ਮੈਂ ਪੁੱਛਿਆ, “ਕੀ ਘਰਵਾਲੀ ਤੈਨੂੰ ਪਰੇਸ਼ਾਨ ਨਹੀਂ ਕਰਦੀ ?” ਤਦ ਕਹਿਣ ਲੱਗਾ “ਘਰਵਾਲੀ ਨੂੰ ਕੁੱਧ ਆ ਜਾਏ ਪਰ ਮੈਂ ਕੋਧ ਨਹੀਂ ਕਰਦਾ ਹਾਂ” ਮੈਂ ਪੁੱਛਿਆ, “ਏਦਾਂ ਕਿਉਂ ?” ਉਸ ਨੇ ਕਿਹਾ, “ਤਦ ਤਾਂ ਫਿਰ, ਉਹ ਕ੍ਰੋਧ ਕਰੇ ਅਤੇ ਮੈਂ ਵੀ ਕ੍ਰੋਧ ਕਰਾਂ, ਫਿਰ ਇਹਨਾਂ ਦੋ ਰੂਮਾਂ ਵਿੱਚ, ਮੈਂ ਕਿੱਥੇ ਸੌਵਾਂ ਅਤੇ ਉਹ ਕਿੱਥੇ ਸੰਏਂ ? ! ਉਹ ਉਸ ਪਾਸੇ ਮੂੰਹ ਕਰਕੇ ਸੌ ਜਾਏ ਅਤੇ ਮੈਂ ਵੀ ਇਸ ਪਾਸੇ ਮੂੰਹ ਕਰਕੇ ਸੌਂ ਜਾਵਾਂ, ਇਹੋ ਜਿਹੇ ਹਲਾਤ ਵਿੱਚ ਤਾਂ ਮੈਨੂੰ ਸਵੇਰੇ ਚਾਹ ਵੀ ਚੰਗੀ ਨਹੀਂ ਮਿਲੇਗੀ ! ਉਹੀ ਮੈਨੂੰ ਸੁੱਖ ਦਿੰਦੀ ਹੈ। ਉਸ ਦੀ ਵਜ੍ਹਾ ਨਾਲ ਮੇਰਾ ਸੁੱਖ ਹੈ। ਮੈਂ ਪੁੱਛਿਆ, “ਘਰਵਾਲੀ ਕਦੇ ਕ੍ਰੋਧ ਕਰੇ ਤਾਂ ?” ਉਸ ਨੇ ਕਿਹਾ, “ਉਸਨੂੰ ਮਨਾ ਲੈਂਦਾ ਹਾਂ । ਯਾਰ, ਜਾਣ ਦੇ ਨਾ, ਮੇਰੀ ਹਾਲਤ ਮੈਂ ਹੀ ਜਾਣਦਾ ਹਾਂ, ਏਦਾਂ ਓਦਾਂ ਕਰਕੇ ਮਨਾ ਲੈਂਦਾ ਹਾਂ। ਪਰ ਉਸਨੂੰ ਖੁਸ਼ ਰੱਖਦਾ ਹਾਂ। ਬਾਹਰ ਮਾਰ-ਕੁਟਾਈ ਕਰਕੇ ਆਵਾਂ ਪਰ ਘਰ ਵਿੱਚ ਉਸਦੇ ਨਾਲ ਮਾਰ ਕੁੱਟ ਨਹੀਂ ਕਰਦਾ। ਅਤੇ ਕਈ ਲੋਕ ਤਾਂ