________________
व्य
| ਕ੍ਰੋਧ ਕਰੇ ਫਿਰ ਵੀ ਬੰਨੇ ਪੁੰਨ !
ਭਗਵਾਨ ਨੇ ਕਿਹਾ ਹੈ ਕਿ ਜੇ ਦੂਜਿਆਂ ਦੇ ਭਲੇ ਦੇ ਲਈ ਕ੍ਰੋਧ ਕਰੇ, ਪਰਮਾਰਥ ਦੇ ਲਈ ਕ੍ਰੋਧ ਕਰੇ ਤਾਂ ਉਸਦਾ ਫਲ ਪੁੰਨ ਮਿਲਦਾ ਹੈ।
ਹੁਣ ਇਸ ਮਿਕ ਮਾਰਗ ਵਿੱਚ ਤਾਂ ਚੇਲੇ ਘਬਰਾਏ ਹੀ ਰਹਿੰਦੇ ਹਨ ਕਿ ਹੁਣ ਕੁਝ ਕਹਿਣਗੇ, ਹੁਣ ਕੁਝ ਕਹਿਣਗੇ ।’’ ਅਤੇ ਉਹ (ਗੁਰੂ) ਵੀ ਸਾਰਾ ਦਿਨ ਸਵੇਰੇ ਤੋਂ ਖਿਝਿਆ ਹੋਇਆ ਹੀ ਬੈਠਾ ਰਹਿੰਦਾ ਹੈ। ਤਾਂ ਠੇਠ ਦਸਵੇਂ ਗੁਣ ਸਥਾਨ ਤੱਕ ਇਹੀ ਹਾਲ। ਉਹ ਅੱਖਾਂ ਲਾਲ ਕਰੇ ਤਾਂ ਅੰਦਰ ਅੱਗ ਲੱਗ ਜਾਂਦੀ ਹੈ। ਇਹ ਦਰਦ, ਕਿੰਨਾ ਜ਼ਿਆਦਾ ਦਰਦ ਹੁੰਦਾ ਹੋਏਗਾ ! ਤਦ ਕਿਵੇਂ ਪੁੱਜ ਸਕਾਂਗੇ ? ਇਸ ਲਈ ਮੋਕਸ਼ ਪਾਉਣਾ ਕੀ ਐਵੇਂ ਹੀ ਲੱਡੂ ਖਾਣ ਦਾ ਖੇਲ ਹੈ ? ਇਹ ਤਾਂ, ਕਦੇ-ਕਦੇ ਹੀ ਇਹੋ ਜਿਹਾ ਅਕ੍ਰਮ ਵਿਗਿਆਨ ਪ੍ਰਾਪਤ ਹੁੰਦਾ ਹੈ।
ਕੋਧ ਯਾਨੀ ਇੱਕ ਤਰ੍ਹਾਂ ਦਾ ਸਿਗਨਲ
ਸੰਸਾਰ ਦੇ ਲੋਕ ਕੀ ਕਹਿੰਦੇ ਹਨ ਕਿ ਇਸ ਵਿਅਕਤੀ ਨੇ ਬੇਟੇ ਉੱਤੇ ਕ੍ਰੋਧ ਕੀਤਾ, ਇਸ ਲਈ ਇਹ ਗੁਨਾਹਗਾਰ ਹੈ ਅਤੇ ਉਸ ਨੇ ਪਾਪ ਬੰਨਿਆ। ਭਗਵਾਨ ਏਦਾਂ ਨਹੀਂ ਕਹਿੰਦੇ। ਭਗਵਾਨ ਕਹਿੰਦੇ ਹਨ ਕਿ, “ਮੁੰਡੇ ਉੱਤੇ ਕ੍ਰੋਧ ਨਹੀਂ ਕੀਤਾ, ਇਸ ਲਈ ਉਸਦਾ ਪਿਓ ਗੁਨਾਹਗਾਰ ਹੈ। ਇਸ ਲਈ ਉਸਨੂੰ ਸੌ ਰੁਪਏ ਜੁਰਮਾਨਾ। ਤਦ ਕਹੇ, “ਕ੍ਰੋਧ ਕਰਨਾ ਠੀਕ ਹੈ?” ਤਦ ਕਹਿੰਦੇ ਹਨ, “ਨਹੀਂ, ਪਰ ਹੁਣ ਉਸਦੀ ਜ਼ਰੂਰਤ ਸੀ। ਜੇ ਇੱਥੇ ਕ੍ਰੋਧ ਨਾ ਕੀਤਾ ਹੁੰਦਾ ਤਾਂ ਲੜਕਾ ਪੁੱਠੇ ਰਾਹੇ ਪੈ ਜਾਂਦਾ।
ਅਰਥਾਤ ਕੋਧ ਇੱਕ ਤਰ੍ਹਾਂ ਦਾ ਲਾਲ ਸਿਗਨਲ ਹੈ, ਹੋਰ ਕੁਝ ਨਹੀਂ। ਜੇ ਅੱਖ ਨਾ ਵਿਖਾਈ ਹੁੰਦੀ, ਜੇ ਕ੍ਰੋਧ ਨਾ ਕੀਤਾ ਹੁੰਦਾ, ਤਾਂ ਲੜਕਾ ਪੁੱਠੇ ਰਾਹ ਪੈ ਜਾਂਦਾ। ਇਸ ਲਈ ਭਗਵਾਨ ਤਾਂ ਲੜਕੇ ਉੱਤੇ ਪਿਓ ਕ੍ਰੋਧ ਕਰੇ, ਫਿਰ ਵੀ ਉਸਨੂੰ ਸੌ ਰੁਪਏ ਇਨਾਮ ਦਿੰਦੇ ਹਨ।
ਕ੍ਰੋਧ ਤਾਂ ਲਾਲ ਝੰਡੀ ਹੈ। ਇਹ ਪਬਲਿਕ ਨੂੰ ਪਤਾ ਨਹੀਂ ਅਤੇ ਕਿੰਨੀ ਦੇਰ ਲਾਲ ਝੰਡੀ ਦਿਖਾਉਣੀ ਹੈ, ਕਿੰਨੇ ਸਮੇਂ ਤੱਕ ਦਿਖਾਉਣੀ ਹੈ, ਇਹ ਸਮਝਣ ਦੀ ਜ਼ਰੂਰਤ ਹੈ। ਹੁਣ ਮੇਲ ਗੱਡੀ ਜਾ ਰਹੀ ਹੋਵੇ ਅਤੇ ਢਾਈ ਘੰਟੇ ਲਾਲ ਝੰਡੀ ਲੈ ਕੇ ਬਿਨਾਂ ਕਾਰਨ ਖੜਾ ਰਹੇ, ਤਾਂ ਕੀ ਹੋਏਗਾ ? ਯਾਅਨੀ ਲਾਲ ਸਿਗਨਲ ਦੀ ਜ਼ਰੂਰਤ ਹੈ, ਪ੍ਰੰਤੂ ਕਿੰਨੇ ਟਾਈਮ (ਸਮੇਂ) ਰੱਖਣਾ,