________________
ਸੰਪਾਦਕੀ ਜੀਵਨ ਵਿੱਚ ਹਰ ਇੱਕ ਮੌਕੇ ਤੇ ਅਸੀਂ ਖੁਦ ਹੀ ਸਮਝਦਾਰੀ ਨਾਲ ਸਾਹਮਣੇ ਵਾਲੇ ਨਾਲ ਐਡਜਸਟ ਨਹੀਂ ਹੋਵਾਂਗੇ ਤਾਂ ਭਿਆਨਕ ਟਕਰਾਓ ਹੁੰਦਾ ਹੀ ਰਹੇਗਾ | ਜੀਵਨ ਜ਼ਹਿਰ ਭਰਿਆ ਹੋ ਜਾਵੇਗਾ ਅਤੇ ਆਖ਼ਰ ਵਿੱਚ ਤਾਂ ਜਗਤ ਜ਼ਬਰਦਸਤੀ ਸਾਡੇ ਕੋਲੋਂ ਐਡਜਸਟਮੈਂਟ ਕਰਵਾਏਗਾ ਹੀ । ਇੱਛਾ ਹੋਵੇ ਭਾਵੇਂ ਨਾ ਹੋਵੇ, ਸਾਨੂੰ ਐਡਜਸਟ ਤਾਂ ਹੋਣਾ ਹੀ ਪਏਗਾ, ਤਾਂ ਫਿਰ ਸਮਝਦਾਰੀ ਨਾਲ ਹੀ ਕਿਉਂ ਨਾ ਐਡਜਸਟ ਹੋ ਜਾਈਏ ਕਿ, ਜਿਸ ਨਾਲ ਕਈ ਟਕਰਾਓ ਟਲ ਜਾਣ ਅਤੇ ਸੁੱਖ ਸ਼ਾਂਤੀ ਬਣੀ ਰਹੇ |
ਲਾਇਫ਼ ਇਜ਼ ਕਿੰਗ ਬਟ ਐਡਜਸਟਮੈਂਟ (ਜੀਵਨ ਐਡਜਸਟਮੈਂਟ ਤੋਂ ਬਿਨਾਂ ਕੁਝ ਵੀ ਨਹੀਂ) ! ਜਨਮ ਤੋਂ ਮੌਤ ਤੱਕ ਐਡਜਸਟਮੈਂਟ ਲੈਣੇ ਪੈਣਗੇ | ਫੇਰ ਭਾਵੇਂ ਰੋ ਕੇ ਲਵੋ ਜਾਂ ਹੱਸ ਕੇ ! ਪੜਾਈ ਪਸੰਦ ਹੋਵੇ ਜਾਂ ਨਾ ਹੋਵੇ, ਪੰਤੁ ਐਡਜਸਟ ਹੋ ਕੇ ਪੜ੍ਹਨਾ ਤਾਂ ਪਏਗਾ ਹੀ ! ਵਿਆਹ ਦੇ ਮੌਕੇ ਤੇ ਭਾਵੇਂ ਖੁਸ਼ੀ-ਖੁਸ਼ੀ ਕਾਰ-ਵਿਹਾਰ ਕਰੋ ਪੰਤੂ ਵਿਆਹ ਤੋਂ ਪਿੱਛੋਂ ਸਾਰਾ ਜੀਵਨ ਪਤੀ-ਪਤਨੀ ਨੂੰ ਆਪਸ ਵਿੱਚ ਐਡਜਸਟਮੈਂਟ ਲੈਣੇ ਹੀ ਹੋਣਗੇ । ਦੋ ਵੱਖ-ਵੱਖ ਸੁਭਾਵਾਂ (ਪ੍ਰਕ੍ਰਿਤੀਆਂ) ਨੂੰ ਸਾਰਾ ਜੀਵਨ ਨਾਲ ਰਹਿ ਕੇ, ਜਿਹੜਾ ਪੱਲੇ ਪੈ ਗਿਆ ਹੋਵੇ ਉਸ ਨਾਲ ਨਿਭਾਉਣਾ ਹੀ ਪੈਂਦਾ ਹੈ | ਫਿਰ ਇੱਕ ਦੂਜੇ ਨਾਲ ਸਾਰਾ ਜੀਵਨ ਪੂਰੀ ਤਰ੍ਹਾਂ ਐਡਜਸਟ ਹੋ ਕੇ ਰਹਿਣ, ਇਹੋ-ਜਿਹੇ ਭਾਗਾਂ ਵਾਲੇ ਕਿੰਨੇ ਕੁ ਲੋਕ ਹੋਣਗੇ ਇਸ ਕਾਲ ਵਿੱਚ ? ਓਏ, ਰਾਮਚੰਦਰ ਜੀ ਅਤੇ ਸੀਤਾ ਜੀ ਵਿੱਚ ਕਈ ਵਾਰੀ ਡਿਸਐਡਜਸਟਮੈਂਟ ਨਹੀਂ ਹੋਏ ਸਨ ? ਸੋਨੇ ਦਾ ਹਿਰਨ, ਅਗਨੀ ਪ੍ਰੀਖਿਆ ਅਤੇ ਗਰਭ-ਅਵਸਥਾ ਵਿੱਚ ਵੀ ਬਨਵਾਸ ? ਉਹਨਾਂ ਨੇ ਕਿਵੇਂ- ਕਿਵੇਂ ਐਡਜਸਟਮੈਂਟ ਲਏ ਹੋਣਗੇ ?
| ਕੀ ਮਾਂ-ਪਿਓ ਨੂੰ ਵੀ ਔਲਾਦਾਂ ਦੇ ਨਾਲ ਕਦਮ-ਕਦਮ ਤੇ ਐਡਜਸਟਮੈਂਟ ਨਹੀਂ ਲੈਣੇ ਪੈਂਦੇ ? ਜੇ ਸਮਝਦਾਰੀ ਨਾਲ ਐਡਜਸਟ ਹੋ ਜਾਈਏ ਤਾਂ ਸ਼ਾਂਤੀ ਰਹੇਗੀ ਅਤੇ ਕਰਮ ਨਹੀਂ ਬੰਨ੍ਹਣਗੇ | ਪਰਿਵਾਰ ਵਿੱਚ, ਦੋਸਤਾਂ ਨਾਲ, ਕਾਰੋਬਾਰ ਵਿੱਚ, ਬਾਂਸ ਨਾਲ, ਵਪਾਰੀ ਜਾਂ ਦਲਾਲਾਂ ਨਾਲ, ਤੇਜੀ-ਮੰਦੀ ਦੇ ਹਾਲਾਤ ਵਿੱਚ, ਸਾਰੀਆਂ ਥਾਵਾਂ ਤੇ ਜੇ ਅਸੀਂ ਐਡਜਸਟਮੈਂਟ ਨਹੀਂ ਲਵਾਂਗੇ ਤਾਂ ਕਿੰਨੇ ਸਾਰੇ ਦੁੱਖਾਂ ਦਾ ਢੇਰ ਲੱਗ ਜਾਵੇਗਾ !
| ਇਸ ਲਈ “ਐਡਜਸਟ ਐਵਰੀਵੇਅਰ ਦੀ ‘ਮਾਸਟਰ ਕੀ ਲੈ ਕੇ ਜਿਹੜਾ ਮਨੁੱਖ ਜੀਵਨ ਬਤੀਤ ਕਰੇਗਾ, ਉਸਦੇ ਜੀਵਨ ਦਾ ਤਾਲਾ ਨਾ ਖੁੱਲੇ, ਇੰਝ ਨਹੀਂ ਹੋਵੇਗਾ | ਗਿਆਨੀ ਪੁਰਖ ਪਰਮ ਪੂਜਨੀਕ ਦਾਦਾ ਸ੍ਰੀ ਦਾ ਸੋਨੇ ਵਰਗਾ ਮੰਤਰ (ਸੂਤਰ) ‘ਐਡਜਸਟ ਐਵਰੀਵੇਅਰ’ ਜੀਵਨ ਵਿੱਚ ਧਾਰ ਲਈਏ ਤਾਂ ਸੰਸਾਰ ਸੁੱਖੀ ਹੋ ਜਾਵੇ !
- ਡਾ. ਨੀਰੂ ਭੈਣ ਅਮੀਨ