________________
ਐਡਜਸਟ ਐਵਰੀਵੇਅਰ | ਸੌਖਾ ਹੋ ਜਾਏ ! ਅਸੀਂ ਨਾਲ ਕੀ ਲੈ ਜਾਣਾ ਹੈ ? ਕੋਈ ਕਹੇਗਾ ਕਿ, 'ਭਰਾਵਾ, ਘਰਵਾਲੀ ਨੂੰ ਸਿੱਧਾ ਕਰ ਦਿਓ | “ਓਏ, ਜੇ ਉਸਨੂੰ ਸਿੱਧਾ ਕਰਨ ਜਾਵੇਂਗਾ ਤਾਂ ਤੂੰ ਵਿੰਗਾ (ਟੇਢਾ) ਹੋ ਜਾਵੇਗਾ | ਇਸ ਲਈ ਵਾਈਫ ਨੂੰ ਸਿੱਧੀ ਕਰਨ ਨਾ ਜਾਣਾ, ਜਿਹੋ ਜਿਹੀ ਵੀ ਹੋਵੇ, ਉਸਨੂੰ ਸਹੀ (ਕਰੈਕਟ) ਕਰੋ | ਤੁਹਾਡਾ ਉਸਦੇ ਨਾਲ ਹਮੇਸ਼ਾ ਦਾ ਲੈਣ-ਦੇਣ ਹੋਵੇ ਤਾਂ ਹੋਰ ਗੱਲ ਹੈ, ਇਹ ਤਾਂ ਇਸ ਜਨਮ ਤੋਂ ਬਾਅਦ ਉਸਦਾ ਕੀ ਠਿਕਾਣਾ | ਦੋਹਾਂ ਦਾ ਮੌਤ ਦਾ ਸਮਾਂ ਵੱਖਰਾ, ਦੋਹਾਂ ਦੇ ਕਰਮ ਵੱਖਰੇ ! ਕੁਝ ਵੀ ਲੈਣਾ-ਦੇਣਾ ਨਹੀਂ | ਅੱਗੇ ਜਾ ਕੇ ਉਸਦਾ ਕਿਸ ਦੇ ਨਾਲ ਸੰਯੋਗ ਹੋਵੇਗਾ, ਕੀ ਪਤਾ ? ਅਸੀਂ ਉਸਨੂੰ ਸੁਧਾਰੀਏ ਅਤੇ ਅਗਲੇ ਜਨਮ ਵਿੱਚ ਉਹ ਜਾਵੇ ਕਿਸੇ ਹੋਰ ਦੇ ਹਿੱਸੇ ਵਿੱਚ !
| ਇਸ ਲਈ ਨਾ ਤਾਂ ਤੁਸੀਂ ਉਸਨੂੰ ਸਿੱਧੀ ਕਰੋ ਅਤੇ ਨਾ ਹੀ ਉਹ ਤੁਹਾਨੂੰ ਸਿੱਧਾ ਕਰੇ | ਜਿਹੋ ਜਿਹਾ ਵੀ ਮਿਲਿਆ, ਉਹ ਸੋਨੇ ਵਰਗਾ | ਪ੍ਰਕ੍ਰਿਤੀ ਕਿਸੇ ਦੀ ਵੀ ਸਿੱਧੀ ਨਹੀਂ ਹੋ ਸਕਦੀ । ਕੁੱਤੇ ਦੀ ਪੂਛ ਟੇਢੀ ਦੀ ਟੇਢੀ ਹੀ ਰਹੇਗੀ | ਇਸ ਲਈ ਤੁਸੀਂ ਸਾਵਧਾਨ ਹੋ ਕੇ ਚੱਲੋ | ਜਿਵੇਂ ਦੀ ਹੈ, ਓਦਾਂ ਹੀ ਠੀਕ ਹੈ, “ਐਡਜਸਟ ਐਵਰੀਵੇਅਰ’ |
ਘਰਵਾਲੀ ਤਾਂ ਹੈ ‘ਕਾਉਂਟਰ ਵੇਟ ਪ੍ਰਸ਼ਨ ਕਰਤਾ : ਮੈਂ ਵਾਈਫ਼ ਦੇ ਨਾਲ ਐਡਜਸਟ ਹੋਣ ਦੀ ਬਹੁਤ ਕੋਸ਼ਿਸ਼ ਕਰਦਾ ਹਾਂ, ਪਰ ਐਡਜਸਟਮੈਂਟ ਹੁੰਦਾ ਨਹੀਂ ਹੈ | ਦਾਦਾ ਸ੍ਰੀ : ਇਹ ਸਭ ਹਿਸਾਬ ਅਨੁਸਾਰ ਹੈ । ਪੁੱਠੀ ਚੂੜੀ ਅਤੇ ਪੁੱਠਾ ਨੌਟ (ਚਾਕੀ), ਉੱਥੇ ਚਾਕੀ ਸਿੱਧੀ ਘੁਮਾਉਣ ਨਾਲ ਕਿਵੇਂ ਕੰਮ ਚੱਲੇਗਾ ? ਤੁਹਾਨੂੰ ਇੰਝ ਲੱਗਦਾ ਹੋਵੇਗਾ ਕਿ ਇਹ ਔਰਤ ਜ਼ਾਤ ਇਹੋ ਜਿਹੀ ਕਿਉਂ ਹੈ ? ਪਰ ਔਰਤ ਜ਼ਾਤ ਤਾਂ ਤੁਹਾਡਾ ‘ਕਾਉਂਟਰ ਵੇਟ ਹੈ | ਜਿੰਨਾ ਤੁਹਾਡਾ ਦੋਸ਼, ਓਨੀ ਉਹ ਵਿੰਗੀ; ਇਹ ਲਈ ਤਾਂ ਸਾਰਾ ‘ਵਿਵਸਥਿਤ ਹੈ, ਇਸ ਤਰ੍ਹਾਂ ਅਸੀਂ ਕਿਹਾ ਹੈ ਨਾ ? ਪ੍ਰਸ਼ਨ ਕਰਤਾ : ਸਾਰੇ ਲੋਕ ਸਾਨੂੰ ਸਿੱਧਾ ਕਰਨ ਆਏ ਹਨ, ਇੰਝ ਲੱਗਦਾ ਹੈ | ਦਾਦਾ ਸ੍ਰੀ : ਉਹ ਤਾਂ ਤੁਹਾਨੂੰ ਸਿੱਧਾ ਕਰਨਾ ਹੀ ਚਾਹੀਦਾ ਹੈ | ਸਿੱਧੇ ਹੋਏ ਬਿਨਾਂ ਸੰਸਾਰ ਚੱਲਦਾ ਹੀ ਨਹੀਂ ਹੈ ਨਾ ? ਸਿੱਧਾ ਨਹੀਂ ਹੋਵੇਗਾ ਤਾਂ ਬਾਪ ਕਿਵੇਂ ਬਣੇਗਾ ? ਸਿੱਧਾ ਹੋਣ ਤੇ