________________
ਐਡਜਸਟ ਐਵਰੀਵੇਅਰ
ਪ੍ਰਸ਼ਨ ਕਰਤਾ : ਨਹੀਂ, ਬਿਲਕੁਲ ਵੀ ਨਹੀਂ । ਦਾਦਾ ਸ੍ਰੀ : ਭੈਣ ਜੀ, ਤੁਹਾਨੂੰ ਹਰਜ਼ ਹੈ ? ਪ੍ਰਸ਼ਨ ਕਰਤਾ : ਨਹੀਂ | ਦਾਦਾ ਸ੍ਰੀ : ਤਾਂ ਫਿਰ ਉਸ ਨੂੰ ਹੱਲ ਕਰ ਦਿਓ ਨਾ ! “ਐਡਜਸਟ ਐਵਰੀਵੇਅਰ ਇਸ ਵਿੱਚ ਕੋਈ ਹਰਜ਼ ਹੈ ? ਪ੍ਰਸ਼ਨ ਕਰਤਾ : ਨਹੀਂ, ਬਿਲਕੁਲ ਵੀ ਨਹੀਂ । ਦਾਦਾ ਸ੍ਰੀ : ਜੇ ਉਹ ਪਹਿਲਾਂ ਕਹੇ ਕਿ, ਅੱਜ ਪਿਆਜ਼ ਦੇ ਪਕੌੜੇ, ਲੱਡੂ, ਸਬਜ਼ੀ, ਸਾਰਾ ਕੁਝ ਬਣਾਓ, ਤਾਂ ਅਸੀਂ ‘ਐਡਜਸਟ ਹੋ ਜਾਈਏ ਅਤੇ ਤੁਸੀਂ ਕਹੋ ਕਿ ਅੱਜ ਜਲਦੀ ਸੌ ਜਾਣਾ ਹੈ ਤਾਂ ਉਹਨਾਂ ਨੂੰ “ਐਡਜਸਟ ਹੋ ਜਾਣਾ ਚਾਹੀਦਾ ਹੈ । (ਪਤੀ ਨੂੰ) ਉਹਨਾਂ ਨੂੰ ਕਿਸੇ ਦੋਸਤ ਦੇ ਕੋਲ ਜਾਣਾ ਹੋਵੇ, ਤਦ ਵੀ ਮੁਲਤਵੀ ਕਰਕੇ ਸੌ ਜਾਣਾ | ਕਿਉਂਕਿ ਦੋਸਤ ਦੇ ਨਾਲ ਝੰਝਟ ਹੋਵੇਗਾ ਤਾਂ ਦੇਖਿਆ ਜਾਵੇਗਾ, ਪ੍ਰੰਤੂ ਇੱਥੇ ਘਰ ਵਿੱਚ ਨਾ ਹੋਣ ਦਿਓ | ਦੋਸਤ ਦੇ ਨਾਲ ਚੰਗਾ ਰੱਖਣ ਲਈ ਘਰ ਵਿੱਚ ਝੰਝਟ ਕਰੀਏ, ਏਦਾਂ ਨਹੀਂ ਹੋਣਾ ਚਾਹੀਦਾ | ਭਾਵ ਉਹ ਪਹਿਲਾਂ ਬੋਲੇ ਤਾਂ ਤੁਹਾਨੂੰ ਐਡਜਸਟ ਹੋ ਜਾਣਾ ਹੈ | ਪ੍ਰਸ਼ਨ ਕਰਤਾ : ਪਰ ਉਹਨਾਂ ਨੂੰ ਵੀ ਅੱਠ ਵਜੇ ਕਿਤੇ ਮੀਟਿੰਗ ਵਿੱਚ ਜਾਣਾ ਹੋਵੇ ਅਤੇ ਪਤਨੀ ਕਹੇ ਕਿ, “ਹੁਣ ਸੌ ਜਾਓ, ਤਾਂ ਫਿਰ ਉਹ ਕੀ ਕਰੇ ?? ਦਾਦਾ ਸ੍ਰੀ : ਇਹੋ ਜਿਹੀਆਂ ਕਲਪਨਾਵਾਂ ਨਹੀਂ ਕਰਨੀਆਂ ਹਨ | ਕੁਦਰਤ ਦਾ ਨਿਯਮ ਇਸ ਤਰ੍ਹਾਂ ਦਾ ਹੈ ਕਿ, “ਵੇਅਰ ਦੇਅਰ ਇਜ਼ ਵਿਲ, ਦੇਅਰ ਇਜ਼ ਏ ਵੇਇ” (ਜਿੱਥੇ ਚਾਹ ਉੱਥੇ ਰਾਹ !), ਕਲਪਨਾ ਕਰੋਗੇ ਤਾਂ ਵਿਗੜੇਗਾ ਹੀ । ਉਸ ਦਿਨ ਉਹ ਹੀ ਕਹੇਗੀ ਕਿ ‘ਤੁਸੀਂ ਜਲਦੀ ਜਾਓ, ਜਲਦੀ ਜਾਓ’ ਖੁਦ ਗੈਰੇਜ਼ ਤੱਕ ਛੱਡਣ ਆਏਗੀ, ਕਲਪਨਾ ਕਰਨ ਨਾਲ ਸਭ ਵਿਗੜਦਾ ਹੈ । ਇਸ ਲਈ ਇੱਕ ਕਿਤਾਬ ਵਿੱਚ ਲਿਖਿਆ ਹੈ, “ਵੇਅਰ ਏਅਰ ਇਜ਼ ਵਿਲ, ਦੇਅਰ ਇਜ਼ ਏ ਵੇਇ ਪਾਲਣ ਕਰੋਗੇ ਤਾਂ ਬਹੁਤ ਹੈ | ਪਾਲਣ ਕਰੋਗੇ ਨਾ ? ਪ੍ਰਸ਼ਨ ਕਰਤਾ : ਹਾਂ, ਜੀ |