________________
ਕਿਸ਼ਨ ਨੇ ਯਜੁਰਵੇਦ ਵਿਚ ਰਿਸ਼ਵ, ਅਜੀਤ ਅਤੇ ਅਰਿਸ਼ਟਨੇਮੀ ਦੀ ਹੱਦ ਦੀ ਸੂਚਨਾ ਦਿਤੀ ਹੈ । " ਬੋਧ ਗਰੰਥ ਅਸ੍ਰੀ ਤਰਨਿਕਾਏ ਵਿਚ ਅਰਕ ਨਾਮ ਦੇ ਤੀਰਥੰਕਰ ਦਾ ਵਰਨਣ ਹੈ । ਇਸੇ ਪ੍ਰਕਾਰ ਬੁਧ ਥਰਗਾਥਾ ਵਿਚ ਅਜੀਤ ਨਾਂ ਦੇ ਪ੍ਰਤਯੋਕ ਦਾ ਵਰਨਣ ਹੈ ।
ਬੋਧ ਪਿਟਕਾਂ ਗਰੰਥਾਂ ਵਿਚ ਭਗਵਾਨ ਪਾਰਸ਼ ਨਾਥ ਦੇ ਚਰਮ ਧਰਮ ਦਾ ਵਰਨਣ ਹੈ । ਇਸ ਗਰੰਥ ਵਿਚ ਭਗਵਾਨ ਮਹਾਵੀਰ ਨੂੰ ਨਿਗਠੇ ਨਾਯ ਪੁਤ ਨਿਰਗਰੰਥ ਗਿਆਤਾ ਪੁਤਰ) ਪੰਜਵੇਂ ਤੀਰਥੰਕਰ ਦੇ ਰੂਪ ਵਿਚ ਕਈ ਥਾਂ ਤੇ ਸਤਿਕਾਰ ਨਾਲ ਯਾਦ ਕੀਤਾ ਗਿਆ ਹੈ ।
ਸੰਰਸ਼ਨ' ਨੇ ਮਹਾਭਾਰਤ ਦੇ ਖਾਸ ਨਾਮਾਂ ਦਾ ਇਕ ਕੋਸ਼ ਬਨਾਇਆ ਹੈ । ਜਿਸ ਵਿਚ ਸੁਪਾਰਸ਼ਵ, ਚੰਦਰ ਤੇ ਸੁਮਤੀ ਤਿੰਨ ਤੀਰਥੰਕਰਾਂ ਦੇ ਨਾਵਾਂ ਦੀ ਸੂਚਨਾ ਮਿਲਦੀ ਹੈ । ਇਥੇ ਇਹ ਗੱਲ ਧਿਆਨ ਦੇ ਯੋਗ ਹੈ ਕਿ ਇਹ ਤਿੰਨੇ ਹੀ ਅਰ ਸਨ ਜੋ ਕਿ ਅਰਿਹੰਤ ਧਰਮ ਦੇ ਉਪਾਸਕ ਸਨ । ਇਨ੍ਹਾਂ ਤਿੰਨਾਂ ਨੂੰ ਅੰਜ਼ਾ ਅਵਤਾਰ ਮੰਨਿਆ ਗਿਆ ਹੈ । ਸੁਮਤੀ ਨਾਂ ਦੇ ਇਕ ਰਿਸ਼ੀ ਦਾ ਵਰਨਣ ਵੀ ਆਇਆ ਹੈ ।
ਭਾਗਵਤ ਵਿਚ ਰਿਸ਼ਵਦੇਵ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ । ਅਵਤਾਰ ਦੇ ਰੂਪ ਵਿਚ ਤਾਂ ਨਹੀਂ, ਪਰ ਸ਼ਿਵ ਦੇ ਜੋ ਹਜ਼ਾਰਾਂ ਨਾਂ ਮਹਾਭਾਰਤ ਵਿਚ ਦਰਜ ਹਨ ਉਨ੍ਹਾਂ ਵਿਚ ਵਿਸ਼ਨੂੰ ਦੇ ਸ਼ਰੇ ਅੰਸ਼, ਅਨੰਤ, ਧਰਮ, ਸ਼ਾਂਤੀ ਤੇ ਸੰਭਵ ਨਾਂ ਵੀ ਦਿੱਤੇ ਗਏ ਹਨ । ਸ਼ਿਵ ਦੇ ਨਾਉਂ ਵਿਚ ਅਜਿਤ ਤੇ ਰਿਸ਼ਵ ਦੇ ਨਾਉਂ ਆਉਂਦੇ ਹਨ ਜੋ ਸਭ ਤੀਰਥੰਕਰਾਂ ਦੇ ਨਾਉਂ ਹਨ ।
‘ਸ਼ਾਂਤੀ’ ਵਿਸ਼ਨੂੰ ਦਾ ਨਾਂ ਵੀ ਕਿਹਾ ਗਿਆ ਹੈ । ਵਿਸ਼ਨੂੰ ਤੇ ਸ਼ਿਵ ਦਾ ਨਾਂ ‘ਵਰਤ’ ਵੀ ਹੈ । ਇਹ ਸਭ ਤੀਰਥੰਕਰਾਂ ਦੇ ਨਾਉਂ ਵੀ ਹਨ । ਇਨ੍ਹਾਂ ਨਾਵਾਂ ਦੀ ਮਹਾਨਤਾ ਇਸ ਕਰਕੇ ਬਹੁਤ ਹੈ ਕਿਉਂਕਿ ਇਹ ਵੇਦ ਵਿਰੋਧੀ ਅਸੁਰ ਸਨ । ਪੁਰਾਣਾਂ ਅਨੁਸਾਰ ਅਸੁਰ ਜੈਨ ਧਰਮ ਦੇ ਜਾਂ ਅਰਿਹੰਤਾਂ ਦੇ ਉਪਾਸਕ ਸਨ । ਜੈਨ ਸਾਹਿਤ ਦਾ ਦੁਸਰੇ ਸਾਹਿਤ ਤੇ ਅਸਰ
ਅੱਜ ਕਲ ਉਪਨਿਸ਼ਧਾਂ ਦਾ ਅਵੈਦਕ ਹਿੱਸਾ, ਗੀਤਾ, ਮਹਾਭਾਰਤ, ਸਾਂਖਯ ਦਰਸ਼ਨ ਉਪਰ ਸ਼ਮਣ ਸੰਸਕ੍ਰਿਤੀ ਦੀ ਬਹੁਤ ਡੂੰਘੀ ਛਾਪ ਹੈ । ਇਸੇ ਲਈ ਸ਼ੀ ਉੱਤਰਾਧਿਐਨ
(3) ਥਰ ਗਾਥਾ (1-20)। (4) ਜੈਨ ਸਾਹਿਤ ਦਾ ਇਤਿਹਾਸ ਭਾਗ 1 ਪੰਨਾ 23-24-25 ।
142