________________
ਇਕ ਦਿਨ ਰਾਜ ਗ੍ਰਹਿ ਵਿਚ ਅਹਿੰਸਾ ਦਾ ਦਿਨ ਮਨਾਉਣ ਦੀ ਘੋਸ਼ਨਾ ਰਾਜੇ ਵਲੋਂ ਕੀਤੀ ਗਈ | 237
ਇਸਤੋਂ ਬਾਅਦ ਮਾਸ ਸ਼ਰਾਬ ਦੀ ਇਛੁਕ ਰੇਵਤੀ ਗਾਥਾਪਤਨੀ ਨੇ ਆਪਣੇ ਪੇਕਿਆਂ ਤੋਂ ਨੌਕਰ ਨੂੰ ਬੁਲਾਕੇ ਕਿਹਾ, ਹੇ ਦੇਵਤਿਆਂ ਦੇ ਪਿਆਰੇ ! ਤੂੰ ਹਰ ਰੋਜ ਮੇਰੇ ਪੇਕਿਆਂ ਦੇ ਬਿਰਜ ਤੋਂ ਦੋ ਬੱਛੜੇ ਮਾਰ ਕੇ ਲਿਆਇਆ ਕਰ 1238। | ਦਾਸ ਨੇ ਰੇਵਤੀ ਗਾਥਾਪਤਨੀ ਦੇ ਉਪਰੋਕਤ ਕਥਨ ਨੂੰ ਸਰ ਝੁਕਾ ਦੇ ਸਵੀਕਾਰ ਕੀਤਾ ਅਤੇ ਉਹ ਹਰ ਰੋਜ ਦੋ ਬੱਛੇ ਮਾਰ ਕੇ ਲਿਆਉਣ ਲਗਾ 1239
ਰੇ ਵਤੀ ਗਾਥਾਪਤਨੀ ਉਨਾਂ ਬੱਛਿਆਂ ਦੇ ਮਾਸ ਨੂੰ ਕਬਾਬ ਆਦਿ ਭਿੰਨ-ਭਿੰਨ ਢੰਗ ਨਾਲ ਸੇਵਨ ਕਰਦੀ ਸੀ ਸਾਰਾ ਦਿਨ ਸ਼ਰਾਬ ਵਿਚ ਮਸਤ ਰਹਿੰਦੀ ਸੀ ।240।
ਮਹਾਸ਼ਤਕ ਮਣਾਂ ਦਾ ਉਪਾਸਕ ਭਿੰਨ-ਭਿੰਨ ਪ੍ਰਕਾਰ ਦੇ ਵਰਤ ਨਿਯਮਾਂ ਦਾ ਪਾਲਣ ਕਰਕੇ ਧਰਮ ਰਾਂਹੀਂ ਆਤਮਾ ਨੂੰ ਪਵਿੱਤਰ ਕਰਨ ਲਗਾ । ਇਸ ਤਰਾਂ 14 ਸਾਲ ਬੀਤ ਗਏ ਉਹ ਵੀ ਆਨੰਦ ਦੀ ਤਰਾਂ ਆਪਣੇ ਬੜੇ ਪੁਤਰ ਨੂੰ ਘਰ ਦਾ ਭਾਰ ਸੰਭਾਲ ਕੇ ਪੰਸ਼ਧਸ਼ਾਲਾ (ਧਰਮ ਸਥਾਨ) ਵਿਚ ਧਰਮ-ਕਰਮ ਵਿਚ ਜਿੰਦਗੀ ਗੁਜਾਰਨ ਲਗਾ 124li
ਉਹ ਰੇਵਤੀ ਪਤਨੀ ਮਾਸ ਤੇ ਸ਼ਰਾਬ ਵਿਚ ਪਾਗਲ ਹੋਈ ਪੱਸ਼ਧਸਾਲਾ ਵਿਚ
ਪਾਠ ਨੇ 237 ਦੀ ਟਿੱਪਣੀ ।
ਪੁਰਾਣੇ ਸਮੇਂ ਦੇ ਰਾਜੇ ਕਿਸੇ ਖੁਸ਼ੀ ਦੇ ਮੌਕੇ ਜਾਂ ਭਗਵਾਨ ਮਹਾਵੀਰ ਦੇ । ਪਧਾਰਨ, ਕਿਸੇ ਵਿਦਵਾਨ ਮੁਨੀ ਦੇ ਸ਼ਹਿਰ ਪਹੁਚਣ, ਕਿਸੇ ਤੀਰਥੰਕਰ ਦੇ ਕਲਿਆਨਕ ਸਮੇਂ ਆਪਣੇ ਰਾਜ ਵਿਚ ਪਸ਼ੂਆਂ ਦੇ ਸ਼ਿਕਾਰ ਮਾਸ ਸ਼ਰਾਬ ਵੇਚਣ ਤੇ ਪਾਬੰਦੀ ਲਾ ਦਿੰਦੇ ਸਨ ਇਹ ਪਰੰਪਰਾ ਮੁਗਲਾਂ ਦੇ ਸਮੇਂ ਅਕਬਰ ਤਕ ਚਲਦੀ ਰਹੀ । ਅਜ ਕਲ ਵੀ ਸਰਕਾਰ ਮਹਾਵੀਰ ਜੈਅੰਤੀ ਤੇ ਸੰਵਤਸਰੀ ਪਰਵ ਨੂੰ ਮਾਸ ਦੀਆਂ ਦੁਕਾਨਾਂ ਬੰਦ ਕਰਵਾ ਦਿੰਦੀ ਹੈ । ਟੀਕਾਕਾਰ ਦਾ ਕਥਨ ਹੈ । ਬਜਬਰੀ ਫਿ ਫਕਰੁ ਬਸਹਿਬ। .
' ਇਸਤੋਂ ਛੁਟ ਕਈ ਵਾਰ ਜੰਗਲੀ ਨਸਲਾਂ ਦੇ ਜਾਨਵਰਾਂ ਦੀ ਰੱਖਿਆ ਜਾਂ ਪਸ਼ੂਆਂ ਦੀ ਗਿਣਤੀ ਵਧਾਉਣ ਲਈ ਮਾਸ ਤੇ ਸ਼ਿਕਾਰ ਤੇ ਪਾਬੰਦੀ ਲਾ ਦਿਤੀ ਜਾਂਦੀ ਹੈ ਕਿ ਰੁੱਕ ਲਗਾਤਾਰ ਜਾਨਵਰਾਂ ਨੂੰ ਮਾਰਨ ਨਾਲ ਕਈ ਜਾਨਵਰਾਂ ਦੀਆਂ ਨਸਲਾਂ ਹੀ ਦੁਨੀਆਂ ਤੋਂ ਖਤਮ ਹੋ ਗਈਆਂ ਹਨ ਭਾਰਤ ਅਤੇ ਕਈ ਵਿਦੇਸ਼ਾਂ ਵਿਚ ਹੁਣ ਵੀ ਸ਼ਿਕਾਰ ਉਪਰ ਸਾਲ ਵਿਚ ਕਈ ਮਹੀਨੇ ਪਾਬੰਦੀ ਰਹਿੰਦੀ ਹੈ ।
( 109