________________
ਅੰਗਾਂ ਦੇ ਜਾਨਕਾਰ ਹੋ ਤੁਸੀਂ ਕਿਉਂ ਨਹੀਂ ਇਹ ਕਸ਼ਟ ਝਲ ਸਕਦੇ) (ਭਾਵ ਤੁਹਾਨੂੰ ਵੀ ਉਪਰੋਕਤ ਕਸਟਾਂ ਵਿਚ ਕਾਮਦੇਵ ਦੀ ਤਰਾਂ ਦਰਿੜ ਰਹਿਨਾ ਚਾਹੀਦਾ ਹੈ ।119।
ਸ਼੍ਰੋਮਣ ਭਗਵਾਨ ਮਹਾਂਵੀਰ ਢੇ ਇਸ ਬਚਨ ਨੂੰ ਸਾਧੂ ਆਪਣੀਆਂ ਵਿਸ਼ੇ ਪੂਰਬਕ (ਤਹਿਤ) ਆਖਕੇ ਅੰਗੀਕਾਰ ਕੀਤਾ ।120।
ਕਾਮਦੇਵ ਮਣਾ ਦੇ ਉਪਾਸਕ ਨੇ ਖੁਸ਼ ਹੋਕੇ ਭਗਵਾਨ ਮਹਾਵੀਰ ਤੋਂ ਪ੍ਰਸ਼ਨ ਪੁੱਛੇ, ਉਨ੍ਹਾਂ ਦੇ ਪ੍ਰਸ਼ਨਾਂ ਦੇ ਅਰਥ ਨੂੰ ਗ੍ਰਹਿਣ ਕੀਤਾ ਅਤੇ ਫਿਰ ਨਮਸ਼ਕਾਰ ਕਰਕੇ ਜਿਸ ਦਿਸ਼ਾ ਤੋਂ ਆਇਆ ਸੀ ਉਧਰ ਨੂੰ ਵਾਪਸ ਹੋ ਗਿਆ ।121
ਇਸਤੋਂ ਬਾਅਦ ਸ਼ਮਣ ਭਗਵਾਨ ਮਹਾਂਵੀਰ ਚੰਪਾ ਨਗਰੀ ਤੋਂ ਚਲਕੇ ਹੋਰ ਦੇਸਾਂ ਵਿਚ ਧਰਮ ਉਪਦੇਸ਼ ਕਰਨ ਲਗੇ ।122
ਫਿਰ ਕਾਮਦੇਵ ਨੇ ਪਹਿਲੀ ਪ੍ਰਤਿਮਾਂ ਗ੍ਰਹਿਣ ਕੀਤੀ ।123)
ਇਸਤੋਂ ਬਾਅਦ ਕਾਮਦੇਵ ਸ਼੍ਰੋਮਣਾ ਦਾ ਉਪਾਸਕ ਬਹੁਤ ਸਾਰੀਆਂ ਪ੍ਰਤਿਗਿਆਵਾਂ ਕਰਦਾ ਹੋਇਆ, ਵੀਹ ਸਾਲ ਸ਼੍ਰਵਕ ਧਰਮ ਦਾ ਪਾਲਣ ਕਰਦਾ ਹੋਇਆ 11 ਪ੍ਰਤਿਮਾਵਾਂ ਦਾ ਪਾਲਣ ਕਰਕੇ ਇਕ ਮਹੀਨੇ ਦਾ ਸੰਧਾਰਾ ਕਰਕੇ, ਪਾਪਾਂ ਤੋਂ ਮੁਕਤ ਹੋਕੇ ਸਮਾਧੀ ਮਰਨ ਨੂੰ ਪ੍ਰਾਪਤ ਹੋਇਆ। ਮਰਕੇ ਸੋਂਧਰਮ ਦੇਵ ਲੋਕ ਦੇ ਧਰਮਾਵੰਤਸਕ ਮਹਾਂਵਿਮਾਨ ਵਿਚ ਪੈਦਾ ਹੋਇਆ ।124
"
‘ਗੌਤਮ ਨੇ ਪੁੱਛਿਆ ਹੇ ਭਗਵਾਨ ਉਹ ਕਾਮਦੇਵ ਉਸ ਦੇਵ ਲੋਕ ਦੀ ਉਪਰ ਪੂਰੀ ਉਮਰ ਪੂਰੀ ਕਰਕੇ ਕਿਥੇ ਪੈਦਾ ਹੋਵੇਗਾ !'' ਭਗਵਾਨ ਨੇ ਕਿਹਾ, “ਹੇ ਗੌਤਮ ਮਹਾਂਵਿਦੇਹ ਖੇਤਰ ਵਿਚ ਉਹ ਪੈਦਾ ਹੋਕੇ ਸਿੱਧ ਗਤੀ, ਨਿਰਵਾਨ ਨੂੰ ਪ੍ਰਾਪਤ ਕਰੇਗਾ।125
[ 71