________________
अहं
ਅ ਅਨੁਵਾਦਕ ਵਲੋਂ :
ਜੈਨ ਧਰਮ ਗਰੰਥ ਭਾਰਤ ਦੀ ਹਰ ਭਾਸ਼ਾ ਵਿਚ ਤੇ ਹਰ ਪ੍ਰਾਂਤ ਵਿਚ ਮਿਲਦੇ ਹਨ । ਭਾਵੇਂ ਜੈਨ ਗਰੰਥਾਂ ਦੀ ਭਾਸ਼ਾਂ ਉਸ ਸਮੇਂ ਦੀ ਲੋਕ ਭਾਸ਼ਾ ਅਰਧ ਮਾਗਧੀ ਪ੍ਰਕ੍ਰਿਤ ਰਹੀ ਹੈ, ਫੇਰ ਵੀ ਜੇਨ ਮੁਨੀਆਂ ਤੇ ਜੈਨ ਉਪਾਸ਼ਕਾ ਨੇ ਸ਼ੰਸਕ੍ਰਿਤ ਭਾਸ਼ਾ ਵਿਚ ਮਹਾਨ ਸਾਹਿਤ ਰਚਿਆ ਹੈ ਜੋ ਜੀਵਨ ਦੇ ਭਿੰਨ 2 ਪਹਿਲੂਆਂ ਨਾਲ ਸੰਭਧਿਤ ਹੈ ।
ਸਮਾ
ਸ਼ਿਲਾ
ਇਹ 2 ਪੁਸਤਕਾਂ ਰਾਜਾ ਅਮੋਘ ਵਰਸ਼ ਰਾਂਹੀ ਖੋਜੀਆਂ ਸਚਾਈਆਂ ਦੇ ਮੋਤੀ ਹਨ । ਹਰ ਪ੍ਰਸ਼ਨ ਆਮ ਮਨੁਖ ਦੀ ਜਿੰਦਗੀ ਦਾ ਸੰਖੇਪ ਹੱਲ ਪੇਸ਼ ਕਰਦਾ ਹੈ। ਰਾਜਾ ਅਮੋਘ ਵਰਸ਼ ਦਾ ਲੇਖਾਂ ਅਨੁਸਾਰ ਵਿਕਰਮ ਸੰਮਤ 954 ਦੇ ਕਰੀਬ ਹੈ। ਭਾਵੇਂ ਇਸ ਨਾਂ ਦੇ ਹੋਰ ਵੀ ਕਈ ਰਾਜੇ ਵੀ ਹੋ ਚੁੱਕੇ ਹਨ । ਅਮੋਘ ਵਰਸ਼ ਵਾਰੇ ਇਨਾਂ ਹੀ ਪਤਾ ਚਲਦਾ ਹੈ। ਇਹ ਰਾਠੌਰ ਵੰਸ ਦਾ ਰਾਜਾ ਸੀ ਇਸ ਨੇ 60 ਸਾਲ ਦੀ ਉਮਰ ਵਿਚ ਜੈਨ ਸਾਧੂ ਜੀਵਨ ਅੰਗੀਕਾਰ ਕੀਤਾ । ਇਹ ਕਈ ਭਾਸ਼ਾਵਾਂ ਦਾ ਵਿਦਵਾਨ ਸੀ
ਇਸ ਪੁਸਤਕ ਦੀ ਜਰੂਰਤ ਨੂੰ ਸਮਝਦੇ ਹੋਏ ਪਹਿਲੀ ਪੰਜਾਬੀ ਜੈਨ ਸਾਧਵੀ ਲੇਖਿਕਾ, ਉਪਵਰਤਨੀ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ਜੀ ਨੇ ਸਾਨੂੰ ਪਰੇਰਣਾ ਦਿਤੀ ਂ ਕਿ ਇਸ ਲੋਕ ਉਪਕਾਰੀ ਛੋਟੇ ਗਰੰਥਾਂ ਦਾ · ਪੰਜਾਬੀ ਅਨੁਵਾਦ ਕੀਤਾ ਜਾਵੇ। ਸੋ ਅਸੀ ਆਪਣੀ ਗੁਰੂਣੀ ਦਾ ਹੁਕਮ ਪ੍ਰਵਾਨ ਕੀਤਾ । ਅਸੀ ਇਹ ਪੁਸਤਕ ਆਪਣੀ ਗੁਰੂਣੀ ਜੀ ਦੇ ਕਰ ਕਮਲਾਂ ਵਿਚ ਭੇਂਟ ਕਰਦੇ ਹੋਏ ਖੁਸ਼ੀ ਮਹਿਸੂਸ ਕਰਦੇ ਹਾਂ ਅਤੇ ਪੁਸਤਕ ਛਪਾਈ ਵਿਚ ਗਲਤੀ ਲਈ ਖਿਮਾਂ ਚਾਹੁੰਦੇ ਹਾਂ।
66
ਸ਼ੁਭਚਿੰਤਕ ਰਵਿੰਦਰ ਜੈਨ ਪੁਰਸ਼ੋਤਮ ਸੇਨ
99
10 ਨਵੰਬਰ 1987 ਮੰਡੀ ਗੋਬਿੰਦਗੜ ( ਪਟਿਆਲਾ )
Printed By :- M. Kay - J. Kay Printers (MLK,)