________________
ਜਿਸ ਜਿਨੇਸ਼ਵਰ (ਪਾਰਸ਼ਨਾਥ) ਦੇ ਚਰਨ ਕਮਲ ਕਲਿਆਨ ਦਾ ਮੰਦਰ (ਘਰ) ਹਨ। ਜੋ ਉਦਾਰਤਾ ਵਾਲੇ ਹਨ। ਪਾਪਾਂ ਦਾ ਖਾਤਮਾ ਕਰਨ ਵਾਲੇ ਹਨ। ਡਰ ਦਾ ਖਾਤਮਾ ਕਰਨ ਵਾਲੇ ਹਨ। ਪ੍ਰਸ਼ੰਸਾ ਯੋਗ ਹਨ ਅਤੇ ਸੰਸਾਰ ਸਾਗਰ ਵਿੱਚ ਡੁਬਦੇ ਜੀਵਾਂ ਦਾ ਸਹਾਰਾ ਹਨ। ਅਜੇਹੇ ਪ੍ਰਭੂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਮੈਂ ਇਹ ਸਤੁਤੀ ਕਰਾਂਗਾ।
ਮੈਂ ਉਸ ਤੀਰਥੰਕਰ ਦੀ ਸਤੂਤੀ ਕਰਾਂਗਾ, ਜੋ ਵਿਸ਼ਾਲ ਬੁਧੀ ਦੇ ਮਾਲਕ ਹਨ, ਜਿਨ੍ਹਾਂ ਦੀ ਸਤੁਤੀ ਦੇਵਤਿਆਂ ਦਾ ਗੁਰੂ ਬ੍ਰਹਸਪਤੀ ਕਰਨ ਵਿੱਚ ਅਸਮਰਥ ਹੈ ਕਿਉਂਕਿ ਗੁਣ, ਸਮੁੰਦਰ ਦੀ ਤਰ੍ਹਾਂ ਅਥਾਹ ਹਨ। ਜਿਨ੍ਹਾਂ ਕੱਮਠ ਸਨਿਆਸੀ ਦਾ ਹੰਕਾਰ ਧੂਮਕੇਤੂ ਦੀ ਤਰ੍ਹਾਂ ਖਤਮ ਕਰ ਦਿੱਤਾ। ਅਜਿਹੇ ਭਗਵਾਨ ਦੀ ਮੈਂ ਸਤੁਤੀ ਕਰਾਂਗਾ।
ਹੇ ਆਸਰਾ ਦੇਣ ਵਾਲੇ ਭਗਵਾਨ! ਮੇਰੇ ਜਿਹਾ ਮਨੁੱਖ ਆਮ ਹਾਲਤ ਵਿੱਚ ਤੁਹਾਡੀ ਸਤੁਤੀ ਕੀ ਕਰੇਗਾ? ਤੁਹਾਡਾ ਸਵਰੁਪ ਵਰਨਣ ਨਹੀਂ ਕੀਤਾ ਜਾ ਸਕਦਾ। ਦਿਨ ਵਿੱਚ ਅੱਧਾ ਰਹਿਣ ਵਾਲਾ ਉੱਲੂ ਦਾ ਬੱਚਾ ਕਿੰਨੀ ਵੀ ਕੋਸ਼ਿਸ਼ ਕਰੇ, ਸੂਰਜ ਦੇ ਗੁਣ ਨਹੀਂ ਦੱਸ ਸਕਦਾ। ਇਸ ਪ੍ਰਕਾਰ ਮੈਂ ਅਗਿਆਨੀ ਉੱਲੂ ਦੀ ਤਰ੍ਹਾਂ ਆਪ ਦਾ ਸਵਰੂਪ ਦੱਸਣ ਵਿੱਚ ਅਸਮਰਥ ਹਾਂ।
ਹੇ ਨਾਥ! ਮੋਹ ਕਰਮ ਦੇ ਖਤਮ ਹੋਣ ਤੇ ਕੇਵਲੀ ਮਨੁੱਖ ਹੀ ਤੁਹਾਡੇ ਗੁਣ ਮਹਿਸੂਸ ਕਰ ਸਕਦਾ ਹੈ, ਪਰ ਉਹ ਕੇਵਲੀ ਵੀ ਤੁਹਾਡੇ ਗੁਣ ਗਿਨ ਨਹੀਂ ਸਕਦਾ। ਜਿਵੇਂ ਸਮੁੰਦਰ ਦੇ ਜਵਾਰਭਾਟੇ ਸਮੇਂ ਸਮੁੰਦਰ ਦੇ ਸਾਰੇ ਰਤਨ ਵਿਖਾਈ ਤਾਂ ਦਿੰਦੇ ਹਨ ਪਰ ਉਨ੍ਹਾਂ ਰਤਨਾਂ ਨੂੰ ਕੌਣ ਗਿਣ ਸਕਦਾ ਹੈ। ਭਾਵ: