________________
੧੯ ਅਸ਼ਟ ਪ੍ਰਤੀਹਾਰੇ
ਭਗਵਾਨ! ਥੁਹਾਡੇ ਧਰਮ ਉਪਦੇਸ਼ ਸਮੇਂ ਮਨੁੱਖ ਤਾਂ ਕਿ, ਇਹ ਅਸ਼ੋਕ ਦੱਰਖਤ ਵੀ ਸ਼ੋਕ (ਦੁੱਖ) ਰਹਿਤ ਹੋ ਜਾਂਦਾ ਹੈ। ਜਿਵੇਂ ਸੂਰਜ ਉਤਪਨ ਹੋਣ ਤੇ ਬਨਾਸਪਤੀ ਤੋਂ ਲੈ ਕੇ ਮਨੁੱਖ ਤੱਕ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨ।
੨੦
ਵਿਭੂ! ਬੜੀ ਹੈਰਾਨੀ ਦੀ ਗੱਲ ਹੈ ਕਿ ਦੇਵਤਾਵਾਂ ਰਾਹੀਂ ਕੀਤੀ ਫੁੱਲਾਂ ਦੀ ਵਰਖਾ ਦੇ ਡੰਡੀ ਹੇਠ ਅਤੇ ਮੂੰਹ ਉੱਪਰ ਨੂੰ ਗਿਰਦੇ ਹਨ, ਜਦੋਂ ਕਿ ਹੋਣਾ ਉਲਟ ਚਾਹੀਦਾ ਹੈ। ਪਰ ਲਗਦਾ ਹੈ ਇਹ ਫੁੱਲ ਨਹੀਂ ਗਿਰ ਰਹੇ, ਦੇਵਤਿਆਂ ਦੇ ਕਰਮ ਝੜ ਰਹੇ ਹਨ, ਕਿਉਂਕਿ ਬੰਧਨਾ ਤਾਂ ਹੇਠਾਂ ਨੂੰ ਖਿਸਕਦੇ ਹਨ, ਕਦੀ ਉੱਪਰ ਨੂੰ ਉਭਰ ਨਹੀਂ ਸਕਦੇ।
ਭਾਵ:- ਦੇਵਤੇ ਜੋ ਸਵਰਗ ਤੋਂ ਫੁੱਲ ਬਰਸਾਉਂਦੇ ਹਨ, ਉਨ੍ਹਾਂ ਦਾ ਮੂੰਹ ਉੱਪਰ ਨੂੰ ਹੁੰਦਾ ਹੈ ਤੇ ਡੰਡੀ ਹੇਠਾਂ ਨੂੰ ਹੁੰਦੀ ਹੈ। ਜਦਕਿ ਹਰ ਉੱਪਰ ਸੁਟਿਆ ਫੁੱਲ ਮੂੰਹ ਭਾਰ ਗਿਰਦਾ ਹੈ। ਇਹ ਅਚੰਭਾ, ਅਚਾਰਿਆ ਜੀ ਦੇ ਖਿਆਲ ਅਨੁਸਾਰ ਦੇਵਤਿਆਂ ਦੇ ਕਰਮ ਝਾੜਣ ਦਾ ਕਾਰਣ ਹੈ। ਕਿਉਂਕਿ ਦੇਵਤੇ ਫੱਲ ਵਰਸਾਕੇ ਤੀਰਥੰਕਰਾਂ ਪ੍ਰਤਿ ਭਗਤੀ ਭਾਵ ਪ੍ਰਗਟਾਉਂਦੇ ਹਨ।
-
੨੧
ਵਿਭੂ! ਤੁਹਾਡੇ ਗੰਭੀਰ ਹਿਰਦੇ ਸਥਾਨ ਵਿੱਚ ਸਮੁੰਦਰ ਵਾਂਗ ਫੈਲਣ ਵਾਲੀ ਬਾਣੀ ਨੂੰ ਗਿਆਨੀ ਲੋਕ ਅੰਮ੍ਰਿਤ ਵੀ ਆਖਦੇ ਹਨ। ਇਸ ਕਾਰਨ ਪਰਮ ਵੈਰਾਗੀ, ਇਸ ਅੰਮ੍ਰਿਤ ਨੂੰ ਪੀ ਕੇ ਅਜਰ ਅਮਰ ਹੋ ਜਾਂਦੇ ਹਨ।
੨੨
ਹੇ ਸਵਾਮੀ! ਮੈਂ ਮੰਨਦਾ ਹਾਂ ਕਿ ਦੇਵਤਿਆਂ ਰਾਹੀਂ ਤੁਹਾਡੇ ਕੋਲ ਝੁਲਾਏ ਜਾ ਰਹੇ ਪੱਵਿਤਰ ਚਾਮਰਾਂ ਦਾ ਸਮੂਹ ਅਜਿਹਾ ਇਸ਼ਾਰਾ ਕਰ